Saturday, May 30, 2026

ਖ਼ਾਲਸਾ ਕਾਲਜ ਵਿਖੇ ਬਾਗਬਾਨੀ ਸਬੰਧੀ ਸਿਖਲਾਈ ਕੋਰਸ ਸਮਾਪਤ

ਅੰਮ੍ਰਿਤਸਰ, 12 ਦਸੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਵਲੋਂ ਪਿੰਡਾਂ ’ਚ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਵਿਦਿਆਰਥੀਆਂ ਨੂੰ ਆਨ ਦਾ ਜਾਬ ਟ੍ਰੇਨਿੰਗ ਕਰਵਾਈ ਗਈ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਸਦਕਾ ਸਿਖਲਾਈ ਕੇਂਦਰ ’ਚ ਸਰਕਾਰੀ ਸ: ਸ: ਸਕੂਲ ਕਿਆਮਪੁਰਾ ਅਤੇ ਸਰਕਾਰੀ ਸ: ਸ: ਸਕੂਲ ਜੱਬੋਵਾਲ ਦੇ ਵਿਦਿਆਰਥੀਆਂ ਨੂੰ ਬਾਗਬਾਨੀ ਸਬੰਧੀ ਜਾਣੂ ਕਰਵਾਇਆ ਗਿਆ।
ਟੇ੍ਰਨਿੰਗ ਕੋਰਸ ਦੇ ਪ੍ਰਬੰਧਕ ਖੇਤੀਬਾੜੀ ਸੂਚਨਾ ਅਫ਼ਸਰ ਜਸਵਿੰਦਰ ਸਿੰਘ ਭਾਟੀਆ ਵਲੋਂ ਖੁੰਬਾਂ ਦੀ ਕਾਸ਼ਤ, ਸ਼ਹਿਦ ਦੀਆਂ ਮੱਖੀਆਂ ਅਤੇ ਬਾਗਬਾਨੀ ਨਾਲ ਸਬੰਧਿਤ ਫ਼ਲਦਾਰ ਬੂਟਿਆਂ ਦੀ ਕਾਂਟ ਛਾਂਟ, ਬਡਿੰਗ ਅਤੇ ਗ੍ਰਾਫ਼ਟਿੰਗ ਬਾਰੇ ਪ੍ਰੈਕਟੀਕਲ ਸਿਖਲਾਈ ਦਿੱਤੀ ਗਈ ਅਤੇ ਸਿਖਿਆਰਥੀਆਂ ਨੂੰ ਕਾਲਜ ’ਚ ਖੁੰਬਾਂ ਦੇ ਫ਼ਾਰਮ ਅਤੇ ਅਸਿਸਟੈਂਟ ਪ੍ਰੋਫੈਸਰ ਡਾ. ਮਨਿੰਦਰ ਸਿੰਘ ਵਲੋਂ ਬਾਗਬਾਨੀ ਮਿਊਜ਼ੀਅਮ ਦਾ ਦੌਰਾ ਵੀ ਕਰਵਾਇਆ ਗਿਆ।
ਇਸ ਦੌਰਾਨ ਸਕੂਲ ਦੇ ਸੰਜੀਵ ਕੁਮਾਰ ਵੋਕੇਸ਼ਨਲ ਅਧਿਆਪਕ ਹਾਰਟੀਕਲਚਰ, ਸ: ਸ: ਸਕੂਲ ਜੱਬੋਵਾਲ, ਮਨਜੀਤ ਸਿੰਘ ਵੋਕੇਸ਼ਨਲ ਅਧਿਆਪਕ ਹਾਰਟੀਕਲਚਰ, ਸ: ਸ: ਸਕੂਲ ਕਿਆਮਪੁਰਾ ਨੇ ਨਰਸਰੀ ਦੀ ਵਿਜ਼ਟ ਕਰਵਾ ਕੇ ਬੂਟੇ ਤਿਆਰ ਕਰਨ ਦੀ ਵਿਧੀ ਤੋਂ ਜਾਣੂ ਕਰਵਾਇਆ।ਟ੍ਰੇਨਿੰਗ ਦੇ ਅੰਤ ’ਚ ਭਾਟੀਆ ਵਲੋਂ ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਤਕਸੀਮ ਕੀਤੇ ਗਏ ਅਤੇ ਸਿਖਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਕਿੱਤਾ ਮੁੱਖੀ ਪ੍ਰੈਕਟੀਕਲ ਟ੍ਰੇਨਿੰਗ ਲੈਣ ਲਈ ਉਤਸ਼ਾਹਿਤ ਕੀਤਾ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …