ਅੰਮ੍ਰਿਤਸਰ, 13 ਦਸੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਆਬਕਾਰੀ ਜਲੰਧਰ ਜ਼ੋਨ ਦੀ ਅਗਵਾਈ ਹੇਠ ਅੱਜ ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਤਰਨਤਾਰਨ
ਦੀਆਂ ਟੀਮਾਂ ਵਲੋਂ ਸਾਂਝੇ ਤੌਰ `ਤੇ ਬਿਆਸ ਅਤੇ ਸਤਲੁਜ ਦੇ ਸੰਗਮ ਵਾਲੇ ਇਲਾਕੇ ਹਰੀਕੇ ਦੇ ਪਿੰਡ ਕਿੜੀਆਂ ਅਤੇ ਮਰੜ ਦੇ ਆਲੇ-ਦੁਆਲੇ ਦੇ ਇਲਾਕਿਆਂ `ਚ ਕੀਤੀ ਛਾਪੇਮਾਰੀ ਵਿਚ ਵਿਭਾਗ ਨੇ 1,12000 ਲੀਟਰ ਲਾਹਨ ਅਤੇ 180 ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ।ਸਹਾਇਕ ਕਮਿਸ਼ਨਰ ਆਬਕਾਰੀ ਅੰਮ੍ਰਿਤਸਰ ਰੇਂਜ ਦੇ ਸੁਖਚੈਨ ਸਿੰਘ, ਈ.ਓ ਤਰਨਤਾਰਨ ਨਵਜੋਤ ਭਾਰਤੀ ਅਤੇ ਈ.ਓ ਏ.ਐਸ.ਆਰ-1 ਹੇਮੰਤ ਸ਼ਰਮਾ ਅਤੇ ਈ.ਆਈ.ਐਸ ਤਰਨਤਾਰਨ ਅਮਰੀਕ ਸਿੰਘ, ਜਤਿੰਦਰ ਸਿੰਘ, ਈ.ਆਈ.ਐਸ.ਆਰ ਬਿਕਰਮਜੀਤ ਭੁੱਲਰ ਅਤੇ ਈ.ਆਈ ਜੀਰਾ ਗੁਰਬਖਸ਼ ਸਿੰਘ, ਫਿਰੋਜ਼ਪੁਰ ਅਤੇ ਤਰਨਤਾਰਨ ਦੀ ਐਕਸਾਈਜ਼ ਪੁਲੀਸ ਫੋਰਸ ਨੇ ਇਸ ਛਾਪੇਮਾਰੀ ਵਿਚ ਭਾਗ ਲਿਆ।ਛਾਪੇਮਾਰੀ ਦੌਰਾਨ ਲਗਭਗ 1,12,000 ਕਿਲੋ ਲਾਹਣ, 180 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।ਵਿਭਾਗ ਨੇ ਇਸ ਮੌਕੇ 35 ਤਰਪਾਲਾਂ, 4 ਲੋਹੇ ਦੇ ਡਰੰਮ, 01 ਪਲਾਸਟਿਕ ਦੇ ਡਰੰਮ ਵੀ ਕਬਜ਼ੇ ਵਿੱਚ ਲਿਆ ਗਿਆ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media