Thursday, September 17, 2026

ਵਿਧਾਇਕ ਅਮਨ ਅਰੋੜਾ ਨੇ ਸੇਵਾ ਕੇਂਦਰ ‘ਚ ਤੜਕਸਾਰ ਮਾਰਿਆ ਛਾਪਾ

ਸੰਗਰੂਰ, 14 ਦਸੰਬਰ (ਜਗਸੀਰ ਲੌਂਗੋਵਾਲ) – ਹਲਕਾ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵਲੋਂ ਸੂਬੇ ਦੇ ਲੋਕਾਂ ਨੂੰ ਸੇਵਾਵਾਂ ਦੇਣ ਲਈ ਚਲਾਏ ਜਾ ਰਹੇ ਸੇਵਾ ਕੇਂਦਰ ਵਿੱਚ ਤੜਕਸਾਰ ਛਾਪਾ ਮਾਰਿਆ। ਇਸ ਸਮੇਂ ਮੀਡਿਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਉਹਨਾਂ ਨੂੰ ਪਤਾ ਲੱਗਾ ਹੈ ਕਿ ਕਈ ਦਿਨਾਂ ਤੋਂ ਲੋਕ ਲਗਾਤਾਰ ਠੰਢ ਵਿੱਚ ਸੇਵਾ ਕੇਂਦਰ ਵਿੱਚ ਆਪਣਾ ਨੰਬਰ ਲਗਵਾਉਣ ਲਈ ਅੱਧੀ ਰਾਤ ਨੂੰ ਹੀ ਆਉਣਾ ਪੈ ਰਿਹਾ ਹੈ ਅਤੇ ਲੋਕਾਂ ਨੇ ਵਿਧਾਇਕ ਅਮਨ ਅਰੋੜਾ ਨੂੰ ਦੱਸਿਆ ਉਨਾਂ ਨੂੰ ਆਪਣਾ ਨੰਬਰ ਲਗਵਾਉਣ ਲਈ ਰਾਤ ਦੇ ਦੋ ਵਜੇ ਹੀ ਇਥੇ ਆਉਣਾ ਪੈਂਦਾ ਹੈ।
                  ਅਰੋੜਾ ਨੇ ਕਿਹਾ ਕਿ ਉਹ ਆਪਣੇ ਪਿਤਾ ਬਾਬੂ ਭਗਵਾਨ ਦਾਸ ਅਰੋੜਾ ਦੀ ਯਾਦ ਵਿੱਚ ਚਲਾਏ ਜਾ ਰਹੇ ਸੇਵਾ ਕੇਂਦਰ ਲਈ ਪੰਜਾਬ ਸਰਕਾਰ ਤੋਂ ਕਈ ਵਾਰੀ ਸੁਵਿਧਾ ਸੈਂਟਰ ਦੇ ਪੋਰਟਲ ਦੇ ਅਸੈਸ ਕਰਨ ਦੀ ਮੰਗ ਕੀਤੀ ਹੈ। ਪਰੰਤੂ ਸਰਕਾਰ ਦੇ ਕੰਨਾਂ ‘ਤੇ ਜੂੰ ਵੀ ਨਹੀਂ ਸਰਕੀ।ਜਿਸ ਕਾਰਨ ਠੰਡ ਵਿੱਚ ਵੀ ਲੋਕਾਂ ਨੂੰ ਦੇਰ-ਰਾਤ ਨੂੰ ਆ ਕੇ ਲਾਈਨ ਵਿੱਚ ਲੱਗ ਕੇ ਖੱਜ਼ਲ-ਖੁਆਰ ਹੋਣਾ ਪੈ ਰਿਹਾ ਹੈ।ਵਿਧਾਇਕ ਨੇ ਕਿਹਾ ਕਿ ਉਹਨਾਂ ਵਲੋਂ ਚਲਾਏ ਜਾ ਰਹੇ ਸੇਵਾ ਕੇਂਦਰ ਵਿਚ ਕਰੀਬ 60 ਹਜਾਰ ਤੋਂ ਵੱਧ ਅਲੱਗ-ਅਲੱਗ ਤਰਾਂ ਦੀਆਂ ਸੇਵਾਵਾਂ ਲੋਕਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ।
                 ਉਹਨਾਂ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕਰਦਿਆਂ ਕਿਹਾ ਕਿ ਇਕ ਵਾਰੀ ਸੁਨਾਮ ਹਲਕੇ ਵਿੱਚ ਤੜਕਸਾਰ ਗੇੜਾ ਮਾਰੋ ਅਤੇ ਤੁਹਾਨੂੰ ਦਿਖਾਇਆ ਜਾਵੇਗਾ ਕਿ ਕਿਵੇਂ ਸੁਵਿਧਾ ਦੇ ਨਾਂ ‘ਤੇ ਸੇਵਾ ਕੇਂਦਰਾਂ ਨੇ ਲੋਕਾਂ ਨੂੰ ਦੁਵਿਧਾ ਵਿੱਚ ਪਾਇਆ ਹੋਇਆ ਹੈ ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …