Wednesday, July 29, 2026

ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਅਸਥਾਨ ਅੰਦਰ ਬੇਅਦਬੀ ਦੀ ਕੋਸ਼ਿਸ਼

 ਸੰਗਤ ਨੇ  ਨੌਜਵਾਨ ਕੁੱਟ ਕੁੱਟ ਕੇ ਮਾਰਿਆ

ਅੰਮ੍ਰਿਤਸਰ, 18 ਦਸੰਬਰ (ਪੰਜਾਬ ਪੋਸਟ ਬਿਊਰੋ) – ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਸ਼ਾਮ ਤਕਰੀਬਨ 6 ਵਜੇ ਇੱਕ ਨੌਜਵਾਨ ਵਲੋਂ ਅਚਾਨਕ ਜੰਗਲਾ ਟੱਪ ਕੇ ਪ੍ਰਕਾਸ਼ ਅਸਥਾਨ ‘ਤੇ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ।ਜਿਸ ਨੂੰ ਸੇਵਾਦਾਰਾਂ ਨੇ ਤੁਰੰਤ ਕਾਬੂ ਕਰ ਲਿਆ।ਉਸ ਸਮੇਂ ਸ੍ਰੀ ਰਹਿਰਾਸ ਸਾਹਿਬ ਦਾ ਪਾਠ ਚੱਲ ਰਿਹਾ ਸੀ।ਇਸ ਸਮੇਂ ਗੁੱਸੇ ਵਿੱਚ ਆਈ ਸੰਗਤ ਦੀ ਭੀੜ ਨੇ ਬੇਅਦਬੀ ਕਰਨ ਵਾਲੇ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ।ਇਸ ਵਿਅਕਤੀ ਦਾ ਅਜੇ ਪਛਾਣ ਨਹੀਂ ਹੋ ਸਕੀ।
                  ਇਸੇ ਦੌਰਾਨ ਸ਼੍ਰੌਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਹੈ।ਜੰਗਲਾ ਟੱਪ ਕੇ ਜਿਸ ਨੌਜਵਾਨ ਨੇ ਬੇਅਦਬੀ ਦੀ ਕੋਸ਼ਿਸ਼ ਕੀਤੀ, ਉਸ ਨੇ ਪ੍ਰਕਾਸ਼ ਅਸਥਾਨ ‘ਤੇ ਰੱਖੀ ਕਿਰਪਾਨ ਚੁੱਕ ਲਈ ਸੀ।ਪਰ ਸੇਵਾਦਾਰਾਂ ਨੇ ਮੁਸਤੈਦੀ ਨਾਲ ਉਸ ਨੂੰ ਕਾਬੂ ਕਰ ਲਿਆ। ਗੁੱਸੇ ਵਿੱਚ ਆਈ ਭੀੜ ਵਲੋਂ ਉਸ ਵਿਅਕਤੀ ਨੂੰ ਮਾਰ ਦਿੱਤਾ ਗਿਆ ਹੈ।ਉਸ ਦੀ ਸ਼ਨਾਖਤ ਪੁਲੀਸ ਵਲੋਂ ਕੀਤੀ ਜਾਵੇਗੀ।ਉਧਰ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਸੁਖਚੈਨ ਸਿੰਘ ਗਿੱਲ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਕਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।

Check Also

‘ਕਾਗਜ਼ ਦੇ ਫੁੱਲ’ ਨਕਲੀ ਫੁੱਲ ਬਣਾਉਣ ਦੀ ਵਰਕਸ਼ਾਪ

ਅੰਮ੍ਰਿਤਸਰ, 28  ਜੁਲਾਈ (ਜਗਦੀਪ ਸਿੰਘ) — ਖੇਤਰ ਵਿੱਚ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ …