Monday, April 6, 2026

ਭਾਜਪਾ ਆਗੂਆਂ ਨੇ ਸੀਨੀਅਰ ਭਾਜਪਾ ਆਗੂ ਵਿਨੋਦ ਗੁਪਤਾ ਨੂੰ ਟਿਕਟ ਦੇਣ ਦੀ ਕੀਤੀ ਮੰਗ

ਸੰਗਰੂਰ, 19 ਦਸੰਬਰ (ਜਗਸੀਰ ਲੌਂਗੋਵਾਲ) – ਭਾਰਤੀ ਜਨਤਾ ਪਾਰਟੀ ਦੇ ਮੰਡਲ ਲੌਂਗੋਵਾਲ ਪ੍ਰਧਾਨ ਰਤਨ ਕੁਮਾਰ (ਮੰਗੂ) ਦੀ ਅਗਵਾਈ ਹੇਠ ਕਸਬੇ ਵਿਖੇ ਸਥਾਨਕ ਭਾਜਪਾ ਆਗੂਆਂ ਦੀ ਅਹਿਮ ਮੀਟਿੰਗ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ।ਆਗੂਆਂ ਨੇ ਭਾਜਪਾ ਹਾਈਕਮਾਨ ਤੋਂ ਮੰਗ ਕੀਤੀ ਕਿਹਾ ਵਿਧਾਨ ਸਭਾ ਹਲਕਾ ਸੁਨਾਮ ਤੋਂ ਪਾਰਟੀ ਦੇ ਸੀਨੀਅਰ ਆਗੂ ਵਿਨੋਦ ਗੁਪਤਾ ਨੂੰ ਭਾਜਪਾ ਦਾ ਉਮੀਦਵਾਰ ਬਣਾਇਆ ਜਾਵੇ। ਜਿੰਨਾਂ ਦਾ ਇਸ ਹਲਕੇ ਵਿਚ ਚੰਗਾ ਆਧਾਰ ਹੈ ਤੇ ਉਹ ਕਾਫ਼ੀ ਲੰਬੇ ਸਮੇਂ ਪਾਰਟੀ ਵਿੱਚ ਅਹਿਮ ਜਿੰਮੇਵਾਰੀਆਂ ਨਿਭਾਆਂ ਰਹੇ ਹਨ।ਪ੍ਰਧਾਨ ਰਤਨ ਕੁਮਾਰ ਮੰਗੂ ਨੇ ਕਿਹਾ ਕਿ ਸੁਨਾਮ ਤੋਂ ਉਮੀਦਵਾਰ ਬਣਾਉਣ ਸਬੰਧੀ ਪਾਰਟੀ ਹਾਈਕਮਾਨ ਜੋ ਵੀ ਫ਼ੈਸਲਾ ਲਵੇਗੀ ਉਹ ਹਰੇਕ ਵਰਕਰ ਨੂੰ ਸਵੀਕਾਰ ਹੋਵੇਗਾ।ਭਾਜਪਾ ਦੇ ਨੌਜਵਾਨ ਆਗੂ ਅਤੇ ਮੰਡਲ ਇੰਚਾਰਜ਼ ਯੋਗੇਸ਼ ਗਰਗ ਨੇ ਕਿਹਾ ਲੌਂਗੋਵਾਲ ਮੰਡਲ ਦੀ ਬੂਥ ਕਮੇਟੀ ਦਾ ਜਲਦੀ ਹੀ ਗਠਨ ਕਰ ਦਿੱਤਾ ਜਾਵੇਗਾ, ਤਾਂਕਿ ਪਾਰਟੀ ਮਜ਼ਬੂਤ ਹੋ ਸਕੇ।
                        ਇਸ ਮੌਕੇ ਭਾਜਪਾ ਦੇੇ ਸੂਬਾ ਕਮੇਟੀ ਮੈਂਬਰ ਵਿਨੋਦ ਗੁਪਤਾ, ਸ਼ਕਰ ਬਾਂਸਲ ਤੇ ਸਥਾਨਕ ਭਾਜਪਾ ਆਗੂ ਦੀਪ ਕੁਮਾਰ, ਕੇਵਲ ਸ਼ਰਮਾ, ਤਰਸੇਮ ਚੰਦ, ਸੋਨੂ ਗਰਗ ਅਤੇ ਮੋਨੂ ਗਰਗ ਮੌਜ਼ੂਦ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …