ਅੰਮਿ੍ਰਤਸਰ, 28 ਦਸੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਕੋਰੋਨਾ ਵੈਕਸੀਨੇਸ਼ਨ ਦਾ ਅੱਜ 13ਵਾਂ ਵਿਸ਼ੇਸ਼ ਕੈਂਪ ਲਗਾਇਆ ਗਿਆ।ਕਾਲਜ ਪ੍ਰਿੰਸੀਪਲ ਡਾ.
ਮਹਿਲ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਪੂਰੇ ਦੇਸ਼ ਵਿਚ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ।ਡੀ.ਪੀ.ਆਈ (ਕਾਲਜਾਂ) ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ੁਰੂ ਹੋ ਚੁੱਕੇ ਕਾਲਜਾਂ ਦੇ ਇਸ ਸੈਸ਼ਨ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਲਗਾਉਣੀ ਜਰੂਰੀ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਅੱਜ ਤੋਂ ਪਹਿਲਾਂ ਕਾਲਜ ਵਿੱਚ ਬਾਰਾਂ ਵਿਸ਼ੇਸ਼ ਕੈਂਪ ਲਗਾਏ ਗਏ ਸਨੈ।ਅੱਜ ਵਿਦਿਆਰਥੀਆਂ ਅਤੇ ਸਟਾਫ ਲਈ ਇਕ ਦਿਨਾਂ ਵਿਸ਼ੇਸ਼ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ ਹੈ।ਜਿਸ ਦੌਰਾਨ 250 ਵਿਦਿਆਰਥੀਆਂ ਨੂੰ ਵੈਕਸੀਨੇਸ਼ਨ ਲਗਾਈ ਗਈ ਹੈ।ਨਵੇਂ ਸੈਸ਼ਨ ਵਿਚ ਕਾਲਜ ਆਉਣ ਵਾਲੇ ਹਰ ਵਿਦਿਆਰਥੀ ਲਈ ਵੈਕਸੀਨ ਦਾ ਟੀਕਾ ਲਗਾਉਣਾ ਲਾਜ਼ਮੀ ਹੋਵੇਗਾ।
ਉਨ੍ਹਾਂ ਦੇ ਨਿਰਦੇਸ਼ਾਂ ਅਧੀਨ ਯੂ.ਪੀ.ਐਚ.ਸੀ ਪੁਤਲੀਘਰ ਦੇ ਆਰ.ਐਮ.ਓ ਡਾ. ਨਿਸ਼ਾ ਰਾਣੀ ਅਤੇ ਸੁਸ਼ਮਾ ਅਧਾਰਿਤ ਟੀਮ ਨੇ ਅੱਜ ਕਾਲਜ ਦੀ ਡਿਸਪੈਂਸਰੀ ਵਿਖੇ ਇਹ ਕੈਂਪ ਲਗਾ ਕੇ ਸਟਾਫ ਨੂੰ ਕੋਵਾਸ਼ੀਲਡ ਵੈਕਸੀਨ ਦੇ ਟੀਕੇ ਲਗਾਏ।
ਇਸ ਕੈਂਪ ਦੌਰਾਨ ਕਾਲਜ ਡਿਸਪੈਂਸਰੀ ਦੇ ਇੰਚਾਰਜ਼ ਡਾ. ਚਰਨਜੀਤ ਸਿੰਘ, ਡਰੈਸਰ ਸੁਖਵਿੰਦਰ ਕੌਰ ਅਤੇ ਰਜਿਸਟਰੇਸ਼ਨ ਵੈਰੀਫੀਕੇਸ਼ਨ ਲਈ ਲਕਸ਼ਮਣ ਨੇ ਟੀਮ ਦਾ ਸਾਥ ਦਿੱਤਾ।ਅਮਰੀਕ ਸਿੰਘ ਦੀ ਅਗਵਾਈ ਵਿਚ ਕਾਲਜ ਦੀ ਸਕਿਉਰਟੀ ਟੀਮ ਨੇ ਵੀ ਡਸਿਪਲਿਨ ਡਿਊਟੀ ਦੇ ਕੇ ਬਾਹਰੋਂ ਆਈ ਟੀਮ ਦਾ ਸਾਥ ਦਿੱਤਾ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media