Wednesday, June 24, 2026

“ਲੇਖਕਾਂ ਦਾ ਹਫਤਾ” ਦੇ ਤਹਿਤ ਅੱਜ ਦਾ ਦਿਨ ਰਿਹਾ ਸਾਹਿਤਕ ਗੀਤਕਾਰੀ ਦੇ ਨਾਮ

ਨਿੰਮਾ ਲੋਹਾਰਕਾ ਅਤੇ ਮੱਖਣ ਭੈਣੀਵਾਲ ਹੋਏ ਹਾਜ਼ਰੀਨ ਦੇ ਰੂਬਰੂ

ਅੰਮ੍ਰਿਤਸਰ, 29 ਦਸੰਬਰ (ਦੀਪ ਦਵਿੰਦਰ ਸਿੰਘ) – ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਵਲੋਂ ਪ੍ਰਮੱਖ ਸ਼ਹਿਰਾਂ ਵਿੱਚ ਅਰੰਭੀ ਸੱਤ ਰੋਜ਼ਾ ਸਾਹਿਤਕ ਸਮਾਗਮਾਂ ਦੀ ਲੜੀ ਤਹਿਤ ਅੱਜ ਛੇਵਾਂ ਦਿਨ ਪੰਜਾਬੀ ਸਾਹਿਤਕ ਗੀਤਕਾਰੀ ਦੇ ਨਾਮ ਰਿਹਾ।ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਹੋਏ ਅੱਜ ਦੇ ਸਮਾਗਮ ਦੀ ਪ੍ਰਧਾਨਗੀ ਵਰਿੰਦਰ ਸਹਿਦੇਵ ਨੇ ਕੀਤੀ।
                  ਸ਼ਾਇਰ ਦੇਵ ਦਰਦ ਨੇ ਮਹਿਮਾਨ ਗੀਤਕਾਰਾਂ ਨਾਲ ਜਾਣ ਪਛਾਣ ਕਰਾਈ।ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਸਵਾਗਤ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਵਿੱਚ ਸਾਹਿਤਕ ਗੀਤਕਾਰੀ ਦੀ ਵੱਖਰੀ ਪਛਾਣ ਹੈ।ਇਸੇ ਲਈ ਸਭਿਆਚਾਰਕ ਗੀਤ ਲੋਕ ਗੀਤਾਂ ਦਾ ਸਥਾਨ ਲੈਂਦੇ ਹਨ।ਨਿੰਮਾ ਲੋਹਾਰਕਾ ਅਤੇ ਮੱਖਣ ਭੈਣੀਵਾਲ ਨੇ ਆਪਣੇ ਗੀਤਾਂ ਦੇ ਮੁਖੜੇ “ਮੇਰੇ ਪਰਦੇਸੀ ਵੀਰੋ, ਮੇਰੀ ਮਾਂ ਨੂੰ ਨਾ ਦੱਸਿਉ,” ਗਿੱਧਾ ਪਾਉਣ ਜਟੀਆਂ ਬਨੇਰੇ ਹਿਲਦੇ, ਤੂੰ ਬਲਾਵੇਂ ਮੈਂ ਨਾ ਆਵਾਂ ਕਿਥੇ ਲਿਖਿਆ” ਰਾਹੀਂ ਦੱਸਿਆ ਕਿ ਸਕੂਲਾਂ ਵਿੱਚ ਲੱਗਦੀਆਂ ਰਹੀਆਂ ਬਾਲ ਸਭਾਵਾਂ ਤੋਂ ਉਹਨਾਂ ਨੂੰ ਸਾਹਿਤਕ ਗੀਤਕਾਰੀ ਦੀ ਚੇਟਕ ਲੱਗੀ ਇਸੇ ਬਲਬੂਤੇ ਉਹਨਾਂ ਨੂੰ ਸਰੋਤਿਆਂ ਦੀ ਬੇਸ਼ੁਮਾਰ ਸ਼ੋਹਰਤ ਹਾਸਿਲ ਹੋਈ ਹੈ।
                     ਅੰਕਿਤਾ ਸਹਿਦੇਵ ਅਤੇ ਪਰਮਜੀਤ ਕੌਰ ਨੇ ਸਾਂਝੇ ਤੌਰ ‘ਤੇ ਸਭਨਾਂ ਦਾ ਧੰਨਵਾਦ ਕੀਤਾ।ਗੀਤਕਾਰ ਕੰਵਰ ਸੁਖਬੀਰ, ਚੰਨ ਅਮਰੀਕ, ਪ੍ਰਿੰ. ਰਘਬੀਰ ਸਿੰਘ ਸੋਹਲ, ਮਲਵਿੰਦਰ, ਧਰਵਿੰਦਰ ਔਲਖ, ਸਿਮਰਜੀਤ ਸਿਮਰ, ਰਾਜ ਕੁਮਾਰ ਰਾਜ, ਮਨਮੋਹਨ ਬਾਸਰਕੇ, ਅਜੀਤ ਸਿੰਘ ਨਬੀਪੁਰੀ, ਜੋਬਨਦੀਪ ਸਿੰਘ, ਹਰਵਿੰਦਰ ਸਿੰਘ, ਭੁਪਿੰਦਰ ਕੌਰ ਸ਼ਕਤੀ, ਰਾਜਪਾਲ ਸ਼ਰਮਾ, ਗੁਰਬਚਨ ਮਦਾਨ, ਅਨੁਰਾਗ, ਰਿਤਿਕ, ਨਮਨ, ਰਾਗਨੀ, ਚਾਹਿਲ, ਕ੍ਰਿਸ਼ਨਾ, ਦਮਨਪਰੀਤ, ਗੁਰਪ੍ਰੀਤ, ਚੇਤਨਾ, ਕਮਲਪ੍ਰੀਤ, ਸ਼ਿਖਾ ਭਲਾ, ਈਸ਼ਤਾ, ਪ੍ਰਗਤੀ, ਮੁਸਕਾਨ, ਬਲਜਿੰਦਰ ਕੌਰ ਅਤੇ ਅਧਿਆਪਕ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …