ਅੰਮ੍ਰਿਤਸਰ, 28 ਦਸੰਬਰ (ਲਵ ਗਿੱਲ) – ਸਥਾਨਕ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਵਲੋਂ ਬੀਤੇ ਦਿਨ “ਸਾਡਾ ਨਾਟ ਘਰ” ਵਿਖੇ ਧਾਰਮਿਕ ਸਮਾਗਮ “ਗੋਬਿੰਦ
ਦੇ ਲਾਲ” ਆਯੋਜਿਤ ਕੀਤਾ ਗਿਆ।ਜਿਸ ਦੌਰਾਨ ਧਾਰਮਿਕ ਕਵਿਤਾਵਾਂ ਤੇ ਗੀਤ ਪੇਸ਼ ਕੀਤੇ ਗਏ।ਬਲਵਿੰਦਰ ਚਾਵਲਾ, ਅੰਮ੍ਰਿਤਪਾਲ, ਆਰ ਜੀਤ ਅਤੇ ਇਕਵਾਕ ਸਿੰਘ ਪੱਟੀ ਨੇ ਛੋਟੇ ਸਾਹਿਬਜ਼ਾਦਿਆਂ ਬਾਰੇ ਕਵਿਤਾਵਾਂ ਪੜ੍ਹੀਆਂ ਅਤੇ ਪ੍ਰਿੰਸੀਪਲ ਮੇਜਰ ਸਿੰਘ, ਸ਼ਰਨਜੀਤ ਸਿੰਘ ਰਟੌਲ, ਗੁਰਵਿੰਦਰ ਕੌਰ ਅਤੇ ਅਨਮੋਲ ਸਿੰਘ ਨੇ ਸਿੱਖ ਇਤਿਹਾਸ ‘ਤੇ ਚਾਨਣਾ ਪਾਇਆ।ਛੋਟੇ-ਛੋਟੇ ਬੱਚਿਆਂ ਦਮਨਦੀਪ ਸਿੰਘ, ਜਪਲੀਨ ਕੌਰ, ਨਵਰੂਪ ਕੌਰ ਤੇ ਹਰਕੀਰਤ ਸਿੰਘ, ਹਰਪ੍ਰੀਤ ਕੌਰ ਬਾਵਾ ਅਤੇ ਜਸਲੀਨ ਕੌਰ ਬਾਵਾ ਨੇ ਧਾਰਮਿਕ ਗੀਤ ਤੇ ਕਵਿਤਾ ਬੋਲ ਕੇ ਹਾਜ਼ਰੀ ਲਵਾਈ।
ਸੋਨਾ ਅਕੈਡਮੀ ਦੇ ਕਲਾਕਾਰਾਂ ਨੇ ਭਾਜੀ ਗੁਰਸ਼ਰਨ ਸਿੰਘ ਦਾ ਲਿਖਿਆ ਧਾਰਮਿਕ ਨਾਟਕ “ਚਾਂਦਨੀ ਚੌਂਕ ਤੋਂ ਸਰਹਿੰਦ ਤੱਕ” ਦਲਜੀਤ ਸੋਨਾ ਦੀ ਨਿਰਦੇਸ਼ਨਾ ਹੇਠ ਖੇਡਿਆ।ਨਾਟਕ ਵਿੱਚ ਜੈਸਮੀਨ ਕੌਰ ਬਾਵਾ, ਪਰਮਜੀਤ ਸਿੰਘ, ਮੋਹਿਤ ਚਾਵਲਾ, ਹਰਮਨਪ੍ਰੀਤ ਸਿੰਘ, ਅਮਰਜੀਤ ਕੌਰ, ਪੁਨੀਤ ਪਾਹਵਾ, ਅਨਮੋਲਪ੍ਰੀਤ ਕੌਰ ਤੇ ਸ਼ਰਨਜੀਤ ਸਿੰਘ ਰਟੌਲ ਨੇ ਆਪਣੀ ਕਲਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ।ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਐਕਟਰ ਤੇ ਡਾਇਰੈਕਟਰ ਰੇਸ਼ਮ ਛੀਨਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨੁਮਾਇੰਦੇ ਬਾਬਾ ਕਰਮਜੀਤ ਸਿੰਘ, ਡਾਕਟਰ ਬਚਿੱਤਰ ਸਿੰਘ ਕੋਟਲਾ, ਪਲਵਿੰਦਰ ਸਿੰਘ ਮਾਹਲ ਤੇ ਬਲਰਾਜ ਸਿੰਘ ਨੇ ‘ਸਾਡਾ ਨਾਟ ਘਰ’ ਦੇ ਕਲਾਕਾਰਾਂ ਦੀ ਸਰਾਹਨਾ ਕੀਤੀ।ਉਨਾਂ ਨੇ ਦਰਸ਼ਕਾਂ ਨਾਲ ਕਿਸਾਨੀ ਸੰਘਰਸ਼ ਬਾਰੇ ਵੀ ਗੱਲ ਕੀਤੀ।ਲਵਲੀ ਪ੍ਰੋਡਕਸ਼ਨ ਤੇ ਅਜ਼ਾਦ ਭਗਤ ਸਿੰਘ ਵਿਰਾਸਤ ਮੰਚ ਵੱਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਜਿਕਰਯੋਗ ਹੈ ਕਿ ‘ਸਾਡਾ ਨਾਟ ਘਰ’ ‘ਚ ਹਰ ਹਫ਼ਤੇ ਸੋਮਵਾਰ ਸ਼ਾਮ ਨੂੰ 5 ਵਜੇ ਨਾਟਕ ਪੇਸ਼ ਕੀਤਾ ਜਾਂਦਾ ਹੈ, ਜੋ ਬਿਨਾਂ ਕਿਸੇ ਟਿਕਟ ਦੇ ਮੁਫਤ ਦੇਖਿਆ ਜਾ ਸਕਦਾ ਹੈ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media