Thursday, August 27, 2026

ਸ਼ਰਧਾ ਭਾਵਨਾ ਨਾਲ ਮਨਾਇਆ ਦਸਮ ਪਾਤਸ਼ਾਹ ਦਾ ਪ੍ਰਕਾਸ਼ ਪੁਰਬ

ਮੌਸਮ ਦੀ ਪ੍ਰਵਾਹ ਕੀਤੇ ਬਿਨਾਂ ਵੱਡੀ ਗਿਣਤੀ ‘ਚ ਹਾਜ਼ਰ ਹੋਈਆਂ ਸੰਗਤਾਂ

ਸੰਗਰੂਰ, 10 ਜਨਵਰੀ (ਜਗਸੀਰ ਲੌਂਗੋਵਾਲ) – ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ 355 ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਗੁਰਮਤਿ ਸਮਾਗਮ ਕਰਵਾਏ ਗਏ।ਜਸਵਿੰਦਰ ਸਿੰਘ ਪ੍ਰਿੰਸ, ਗੁਰਿੰਦਰ ਸਿੰਘ ਸਰਨਾ, ਪਰਮਜੀਤ ਸਿੰਘ ਸੋਬਤੀ, ਗੁਰਜੰਟ ਸਿੰਘ , ਹਰਵਿੰਦਰ ਸਿੰਘ ਕੋਹਲੀ ਦੀ ਦੇਖ ਰੇਖ ਹੇਠ ਗੁਰਪੁਰਬ ਸਮਾਗਮ ਸਬੰਧੀ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਭਾਈ ਭਾਈ ਸੁੰਦਰ ਸਿੰਘ ਹੈਡ ਗ੍ਰੰਥੀ ਦੀ ਨਿਗਰਾਨੀ ਹੇਠ ਪਾਏ ਗਏ।ਇਸਤਰੀ ਸਤਿਸੰਗ ਸਭਾ ਵਲੋਂ ਮਾਤਾ ਸਵਰਨ ਕੌਰ, ਅਮਰੀਕ ਕੌਰ, ਗੁਰਮੀਤ ਕੌਰ, ਏਕਜੋਤ ਕੌਰ, ਜਗਦੀਸ਼ ਕੌਰ ਸਾਹਨੀ, ਪਰਮਿੰਦਰ ਕੌਰ ਨੰਦਪੁਰੀ ਦੇ ਜਥਿਆਂ ਨੇ ਆਰਤੀ ਅਤੇ ਸ਼ਬਦਾਂ ਦਾ ਗਾਇਨ ਕੀਤਾ ਗਿਆ ਤੇ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ ਇਸ ਸਮੇਂ ਗੁਰੂ ਨਾਨਕ ਦਰਬਾਰ ਵਿਖੇ ਸੁੰਦਰ ਸਜਾਈ ਪਾਲਕੀ ਤੇ ਦੀਵਾਨ ਹਾਲ ਵਿੱਚ ਦਿਨ ਅਤੇ ਰਾਤ ਦੇ ਗੁਰਮਤਿ ਸਮਾਗਮ ਹੋਏ।ਗੁਰਮੀਤ ਸਿੰਘ ਸਾਹਨੀ ਜਨਰਲ ਸਕੱਤਰ ਦੇ ਸਟੇਜ਼ ਸੰਚਾਲਨ ਹੇਠ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਤਾਰ ਬਲਬੀਰ ਸਿੰਘ, ਭਾਈ ਪਵਨਦੀਪ ਸਿੰਘ ਕਾਨਪੁਰੀ, ਭਾਈ ਕਮਲੇਸ਼ਇੰਦਰ ਸਿੰਘ ਚੰਡੀਗੜ, ਭਾਈ ਪੇ੍ਮਜੀਤ ਸਿੰਘ ਹੀਰਾ, ਭਾਈ ਗੁਰਧਿਆਨ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸਹਿਬ ਦੇ ਜਥਿਆਂ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਨਿਹਾਲ ਕੀਤਾ।ਭਾਈ ਅਵਤਾਰ ਸਿੰਘ ਲੌਂਗੋਵਾਲ ਨੇ ਗੁਰੂ ਸਾਹਿਬ ਦੇ ਜੀਵਨ ਤੇ ਕਥਾ ਵਿਚਾਰ ਕੀਤੀ।ਬੱਚੀ ਹਰਮਨਪ੍ਰੀਤ ਕੌਰ ਨੇ ਜਫਰਨਾਮੇ ਤੇ ਆਧਾਰਿਤ ਖੂਬਸੂਰਤ ਢੰਗ ਨਾਲ ਕਵਿਤਾ ਪੇਸ਼ ਕੀਤੀ।ਸਮਾਗਮ ਲਈ ਸ਼ਹੀਦ ਬਾਬਾ ਦੀਪ ਸਿੰਘ ਸੁਸਾਇਟੀ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਭਾਈ ਘਨੱਈਆ ਜੀ ਸੇਵਾ ਦਲ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਬਾਬਾ ਸਾਹਿਬ ਦਾਸ ਸੇਵਾ ਦਲ, ਇਸਤਰੀ ਸਤਿਸੰਗ ਸਭਾ ਆਦਿ ਸੰਸਥਾਵਾਂ ਨੇ ਵੱਖ ਵੱਖ ਪ੍ਰਬੰਧਕੀ ਸੇਵਾਵਾਂ ਨਿਭਾਈਆਂ।ਖਰਾਬ ਮੌਸਮ ਦੇ ਬਾਵਜ਼ੂਦ ਵੱਡੀ ਗਿਣਤੀ ‘ਚ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਮਸਤਕ ਹੋਈਆਂ ।
                   ਸਮੂਹ ਜਥਿਆਂ ਅਤੇ ਸਹਿਯੋਗੀਆਂ ਨੂੰ ਜਸਵਿੰਦਰ ਸਿੰਘ ਪ੍ਰਿੰਸ, ਗੁਰਿੰਦਰ ਸਿੰਘ ਸਰਨਾ, ਪਰਮਿੰਦਰ ਸਿੰਘ ਸੋਬਤੀ, ਪ੍ਰੀਤਮ ਸਿੰਘ, ਦਲਵੀਰ ਸਿੰਘ ਬਾਬਾ, ਗੁਰਿੰਦਰ ਵੀਰ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਦੀਪ ਸਿੰਘ ਪੰਮਾ, ਅਵਨੀਤ ਸਿੰਘ ਗੁਜਰਾਲ, ਭਾਈ ਸੁੰਦਰ ਸਿੰਘ ਨੇ ਸਨਮਾਨਿਤ ਕੀਤਾ।ਬਲਜਿੰਦਰ ਸਿੰਘ, ਗੁਰਪ੍ਰੀਥ ਸਿੰਘ ਰੋਬਿਨ, ਜਸਵਿੰਦਰ ਸਿੰਘ ਐਡਵੋਕੇਟ, ਮਨਵਿੰਦਰ ਸਿੰਘ ਸੋਬਤੀ, ਹਰੀਸ਼ ਅਰੋੜਾ, ਉਪਿੰਦਰ ਸਿੰਘ, ਕਿਸ਼ਨ ਸਿੰਘ ਕੋਹਲੀ, ਸੁਖਪਾਲ ਸਿੰਘ ਗਰੇਵਾਲ, ਸੰਦੀਪ ਸਿੰਘ, ਲਵਿਸ਼ ਕੁਮਾਰ ਆਦਿ ਦਾ ਵਿਸੇਸ਼ ਸਹਿਯੋਗ ਰਿਹਾ ਗੁਰੂ ਕੇ ਲੰਗਰ ਤੋਂ ਬਿਨਾਂ ਨੌਜਵਾਨਾਂ ਵਲੋਂ ਫਾਸਟ ਫੂਡ ਦੇ ਸਟਾਲ ਵੀ ਲਗਾਏ ਗਏ।ਪ੍ਰਬੰਧਕਾਂ ਵਲੋਂ ਬੂਟਿਆਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ ।
                   ਇਸ ਮੌਕੇ ਵੱਖ-ਵੱਖ ਸੰਸਥਾਵਾਂ ਵਲੋਂ ਭਾਈ ਬਚਿੱਤਰ ਸਿੰਘ, ਜਗਤਾਰ ਸਿੰਘ, ਹਰਪ੍ਰੀਤ ਸਿੰਘ, ਨਰਿੰਦਰਪਾਲ ਪਾਲ ਸਿੰਘ ਐਡਵੋਕੇਟ, ਗੁਰਿੰਦਰ ਸਿੰਘ ਗੁਜਰਾਲ, ਜਸਵਿੰਦਰ ਪਾਲ ਸਿੰਘ, ਬਾਬਾ ਪਿਆਰਾ ਸਿੰਘ, ਹਰਜੀਤ ਸਿੰਘ ਢੀਂਗਰਾ, ਹਰਵਿੰਦਰ ਸਿੰਘ ਪੱਪੂ, ਮਨਮੋਹਨ ਸਿੰਘ, ਜਸਵੀਰ ਸਿੰਘ ਪਿੰਕਾ, ਡਾ. ਸ਼ਮਿੰਦਰ ਸਿੰਘ, ਗੁਰਮੀਤ ਸਿੰਘ, ਜਤਿੰਦਰ ਸਿੰਘ ਰੇਖੀ, ਚੰਨਣ ਸਿੰਘ ਆਦਿ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …