ਅੰਮ੍ਰਿਤਸਰ, 16 ਜਨਵਰੀ (ਜਗਦੀਪ ਸਿੰਘ) – ਸਥਾਨਕ ਕਿਰਨ ਕਲੌਨੀ ਰਣਜੀਤ ਐਵਨਿਊ ਵਿਖੇ ਠੇਕੇਦਾਰ ਬਲਕਾਰ ਸਿੰਘ ਬਮਰਾਹ ਵਲੋਂ ਆਪਣੇ ਪੋਤੇ ਅਤੇ
ਮਨਜੀਤ ਸਿੰਘ ਤੇ ਪ੍ਰਭਜੋਤ ਕੌਰ ਦੇ ਸਪੁੱਤਰ ਤੇਗਮਜੋਤ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ।ਇਸ ਮੌਕੇ ਹਾਜ਼ਰ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਹਰਮਨਜੀਤ ਸਿੰਘ ਬਮਰਾਹ, ਜਸਬੀਰ ਸਿੰਘ ਸੱਗੂ ਤੇ ਗੁਰਪ੍ਰੀਤ ਸਿੰਘ ਸੱਗੂ ਆਦਿ ਨੇ ਸ਼ਾਮ ਸਮੇਂ ਬਾਲੇ ਗਏ ਭੁੱਗੇ ਦੌਰਾਨ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਤੇਗਮਜੋਤ ਦੀ ਤੰਦਰੁਸਤੀ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media