Tuesday, July 28, 2026

ਪੰਜਾਬ ਦੀ ਆਰਥਿਕਤਾ, ਬੇਰੁਜ਼ਗਾਰੀ ਤੇ ਲੋਕਾਂ ਦਾ ਵਿਸ਼ਵਾਸ ਜਿੱਤਣ ਸਬੰਧੀ ਬਣੇਗਾ ਚੋਣ ਮੈਨੀਫੈਸਟੋ – ਪਰਮਿੰਦਰ ਢੀਂਡਸਾ   

ਸੰਗਰੂਰ, 19 ਜਨਵਰੀ (ਜਗਸੀਰ ਲੌਂਗੋਵਾਲ) – ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਪੰਜਾਬ ਲੋਕ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਸੰਯੁਕਤ ਗਠਜੋੜ ਦੀਆਂ ਸੀਟਾਂ ਅਤੇ ਉਮੀਦਵਾਰਾਂ ਸਬੰਧੀ ਸਾਰੀਆਂ ਪਾਰਟੀਆਂ ਮਿਲ ਕੇ ਫ਼ੈਸਲਾ ਲੈਣਗੀਆਂ।ਜਿੱਥੇ ਜਿਸ ਦਾ ਪ੍ਰਭਾਵ ਹੈ, ਉਸ ਮੁਤਾਬਿਕ ਹੀ ਟਿਕਟ ਫਾਈਨਲ ਹੋਵੇਗੀ।ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਸੀਟਾਂ ਫਾਈਨਲ ਹੋ ਜਾਣੀਆਂ ਸੀ, ਪਰ ਕੈਪਟਨ ਸਾਹਿਬ ਦੇ ਬਿਮਾਰ ਹੋਣ ਕਾਰਨ ਥੋੜ੍ਹੀ ਜਿਹੀ ਦੇਰੀ ਹੋ ਗਈ ਹੈ।ਢੀਂਡਸਾ ਨੇ ਕਿਹਾ ਕਿ ਤਿੰਨੇ ਪਾਰਟੀਆਂ ਇਕੱਠੀਆਂ ਹੋ ਕੇ ਚੋਣ ਮੈਨੀਫੈਸਟੋ ਤਿਆਰ ਕਰਨਗੀਆਂ।ਜਿਸ ਵਿੱਚ ਪੰਜਾਬ ਦੀ ਆਰਥਿਕਤਾ ਨੂੰ ਸੁਧਾਰਨ, ਬੇਰੁਜ਼ਗਾਰੀ ਖਤਮ ਕਰਨ ਅਤੇ ਲੋਕਾਂ ਦਾ ਵਿਸ਼ਵਾਸ ਜਿੱਤਣ ਨੂੰ ਤਰਜ਼ੀਹ ਦਿੱਤੀ ਜਾਵੇਗੀ।
            ਇਸ ਮੌਕੇ ਪ੍ਰੀਤਮ ਸ਼ਰਮਾ, ਜੀਵਨਜੀਤ ਸਿੰਘ, ਬਲਵਿੰਦਰ ਸਿੰਘ, ਹਰਪ੍ਰੀਤ ਢੀਂਡਸਾ, ਨਿਤਿਨ ਗਰਗ ਆਦਿ ਮੌਜ਼ੂਦ ਸਨ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …