ਅੰਮ੍ਰਿਤਸਰ, 19 ਨਵੰਬਰ (ਸੁਖਬੀਰ ਸਿੰਘ) – ਕਮਿਸ਼ਨਰ ਪੁਲੀਸ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਸ੍ਰੀ ਹਰਜੀਤ ਸਿੰਘ ਬਰਾੜ, ਪੀ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲੀਸ ਸਪੈਸ਼ਲ ਅੰਮ੍ਰਿਤਸਰ ਸਿਟੀ ਨੇ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਕਾਰਵਾਈ ਕਰਦਿਆਂ ਹੋਇਆਂ ਭਾਰੀ ਸਫਲਤਾ ਪ੍ਰਾਪਤ ਕੀਤੀ।18-11-2014 ਨੂੰ ਇੰਸਪੈਕਟਰ ਅਰਵਿੰਦਰ ਸਿੰਘ ਇੰਚਾਰਜ ਸਪੈਸ਼ਲ ਸਟਾਫ ਅੰਮ੍ਰਿਤਸਰ ਸ਼ਹਿਰ ਦੀ ਜੇਰੇ ਨਿਗਰਾਨੀ ਹੇਠ ਏ.ਐਸ.ਆਈ ਵਿਨੋਦ ਕੁਮਾਰ, ਏ.ਐਸ.ਆਈ ਕੁਲਵਿੰਦਰਜੀਤ ਸਿੰਘ ਦੀ ਪੁਲੀਸ ਪਾਰਟੀ ਨੇ ਨਜਦੀਕ 66 ਕੇ.ਵੀ, ਬਿਜਲੀ ਘਰ, ਸੁਲਤਾਨਵਿੰਡ ਨਹਿਰ ਤੋਂ ਦੋਸ਼ੀਆਨ ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਮੰਗਲ ਸਿੰਘ ਕੋਮ ਜੱਟ ਵਾਸੀ ਮਕਾਨ ਨੰਬਰ 61, ਗਲੀ ਨੰਬਰ 2, ਨਿਊ ਸ਼ਹੀਦ ਊਧਮ ਸਿੰਘ ਨਗਰ, ਅੰਮ੍ਰਿਤਸਰ, ਹਰਵਿੰਦਰ ਸਿੰਘ ਉਰਫ ਲਵਲੀ ਪੁੱਤਰ ਮੰਗਲ ਸਿੰਘ ਕੋਮ ਜੱਟ ਵਾਸੀ ਮਕਾਨ ਨੰਬਰ 61, ਗਲੀ ਨੰਬਰ 2, ਨਿਊ ਸ਼ਹੀਦ ਊਧਮ ਸਿੰਘ ਨਗਰ, ਅੰਮ੍ਰਿਤਸਰ, ਭੁਪਿੰਦਰ ਸਿੰਘ ਉਰਫ ਬਿੱਟੂ ਪੁੱਤਰ ਹਰਦੀਪ ਸਿੰਘ ਕੋਮ ਵਾਲੀਆ ਵਾਸੀ ਮਕਾਨ,ਨੰਬਰ 1636, ਗਲੀ ਨੰਬਰ 2, ਨਿਊ ਸ਼ਹੀਦ ਉਧਮ ਸਿੰਘ ਨਗਰ, ਅੰੰਮ੍ਰਿਤਸਰ।ਸੂਬਾ ਸਿੰਘ ਉਰਫ ਸੂਬਾ ਪੁੱਤਰ ਭੋਲਾ ਸਿੰਘ ਕੋਮ ਮਜਬੀ ਵਾਸੀ ਬੈਕ ਸਾਇਡ ਲਾਲਕੁਆਟਰ ਬਾਹਰ ਗਿਰਵਾਲੀ ਗੇਟ, ਅੰਮ੍ਰਿਤਸਰ।ਸਮਸ਼ੇਰ ਸਿੰਘ ਪੁੱਤਰ ਹਰਬੰਸ ਸਿੰਘ ਕੋਮ ਛੀਬਾ ਵਾਸੀ ਗਲੀ ਨੰਬਰ 18, ਨਿਊ ਗੁਰਨਾਮ ਨਗਰ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਦੇ ਕਬਜਾ ਵਿੱਚੋ ਚੋਰੀ ਕੀਤੇ ਹੋਏ 20 ਮੋਬਾਇਲ ਫੋਨ ਤੇ 20 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁੱਕਦਮਾਂ ਉਕਤ ਦਰਜ ਰਜਿਸਟਰ ਕਰਾਇਆ।ਦੋਸ਼ੀਆਨ ਉਕਤ ਨਸ਼ੇ ਕਰਨ ਅਤੇ ਵੇਚਣ ਦੇ ਆਦੀ ਹਨ।ਇਹਨਾਂ ਵਿਅਕਤੀਆਂ ਨੇ ਲੁੱਟਾਂ ਖੋਹਾਂ ਚੋਰੀਆਂ ਕਰਨ ਦਾ ਗਿਰੋਹ ਬਣਾਇਆ ਹੈ ਅਤੇ ਸ਼ਹਿਰ ਵਿਚ ਚੈਨੀਆ, ਪਰਸ ਅਤੇ ਮੋਬਾਇਲ, ਜੇਬ ਤਰਾਸ਼ੀ ਅਤੇ ਭੀੜ ਭੜਾਕੇ ਵਾਲੀਆਂ ਜਨਤਕ ਜਗ੍ਹਾ ਜਿਵੇ ਕਿ ਸ੍ਰੀ ਦਰਬਾਰ ਸਾਹਿਬ, ਗੁਰਦੁਆਰਾ ਸ਼ਹੀਦਾਂ ਸਾਹਿਬ, ਵਾਹਗਾ ਬਾਰਡਰ ਪਰ ਰਿਟਰੀਟ ਸੈਰਾਮਨੀ ਸਮੇਂ ਅਜਿਹੀਆਂ ਵਾਰਦਾਤਾਂ ਕਰਦੇ ਹਨ ਅਤੇ ਇਹ ਖੋਹ ਅਤੇ ਚੋਰੀ ਕੀਤਾ ਹੋਇਆ ਸਮਾਨ ਅੱਗੇ ਘੱਟ ਰੇਟ ਤੇ ਵੇਚ ਕੇ ਮੁਨਾਫਾ ਆਪਸ ਵਿਚ ਵੰਡ ਲੈਂਦੇ ਹਨ।ਇਹਨਾਂ ਦੇ ਖਿਲਾਫ ਪਹਿਲਾ ਵੀ ਲੁੱਟਾਂ-ਖੋਹਾਂ, ਚੋਰੀਆਂ ਅਤੇ ਨਸ਼ੀਲੇ ਪਦਾਰਥ ਵੇਚਣ ਦੇ ਵੱਖ-ਵੱਖ ਥਾਣਿਆਂ ਵਿਚ ਮੁੱਕਦਮੇ ਦਰਜ ਹਨ।ਦੋਸ਼ੀਆਂ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਕਰੀਬ 25 ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨੀਆਂ ਮੰਨੀਆਂ ਹਨ।ਦੋਸ਼ੀਆ ਖਿਲਾਫ ਮੁਕੱਦਮਾ ਨੰਬਰ 296 ਮਿਤੀ 18-11-2014 ਜੁਰਮ 379, 382, 411 ਆਈ.ਪੀ.ਸੀ, 21,61,85 ਐਨ.ਡੀ.ਪੀ.ਐਸ ਐਕਟ ਥਾਣਾ ਸੁਲਤਾਨਵਿੰਡ ਵਿਖੇ ਦਰਜ ਕਰਕੇ ਉਕਤ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਤਫਤੀਸ਼ ਕੀਤੀ ਜਾ ਰਹੀ ਹੈ।
Check Also
ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ
ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …