Tuesday, March 3, 2026

ਖਾਲਸਾ ਕਾਲਜ ਵੈਟਰਨਰੀ ਹਸਪਤਾਲ ਵਿਖੇ ਪਾਲਤੂ ਜਾਨਵਰਾਂ ਦੇ ਮਾਲਕਾਂ ਨਾਲ ਮੀਟਿੰਗ

ਅੰਮ੍ਰਿਤਸਰ, 25 ਜਨਵਰੀ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਲੋਂ ਅੱਜ ਕਾਲਜ ਦੇ ਵੈਟਰਨਰੀ ਹਸਪਤਾਲ ਵਿਖੇ ‘ਪੈਟ ਓਨਰਜ਼ ਇੰਟਰਐਕਸ਼ਨ ਮੀਟ’ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਫ਼ੈਕਲਟੀ ਮੈਂਬਰਾਂ ਨੇ ਗੱਲਬਾਤ ਦੌਰਾਨ ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਅਹਿਮ ਸੁਝਾਅ ਦਿੱਤੇ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿੱਤ ਸਕੱਤਰ ਗੁਨਬੀਰ ਸਿੰਘ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਗੁਨਬੀਰ ਸਿੰਘ ਨੇ ਕਾਲਜ ਪ੍ਰਿੰਸੀਪਲ ਡਾ. ਐਚ.ਕੇ ਵਰਮਾ ਅਤੇ ਵੀ.ਸੀ.ਸੀ ਇੰਚਾਰਜ਼ ਡਾ. ਪੀ.ਐਸ ਮਾਵੀ ਦੀ ਮੌਜ਼ੂਦਗੀ ’ਚ ਕਿਹਾ ਕਿ ਮੀਟਿੰਗ ਦਾ ਉਦੇਸ਼ ਡਾਗ ਪ੍ਰੇਮੀਆਂ, ਪਾਲਤੂ ਜਾਨਵਰਾਂ ਦੇ ਮਾਲਕਾਂ ਵਲੋਂ ਦੇਖ-ਭਾਲ ਤੇ ਇਲਾਜ ਤੋਂ ਇਲਾਵਾ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ ਦੇ ਪ੍ਰਤੀਨਿਧਾਂ ਤੋਂ ਫੀਡਬੈਕ ਪ੍ਰਾਪਤ ਕਰਨਾ ਸੀ।
                ਹਿੱਸਾ ਲੈਣ ਵਾਲਿਆਂ ਤੋਂ ਪਸ਼ੂਆਂ ਦੀ ਸਿਹਤ ਸੰਭਾਲ ਸੇਵਾਵਾਂ ਨੂੰ ਬਿਹਤਰ ਬਣਾਉਣ ਅਤੇ ਪਾਲਤੂ ਜਾਨਵਰਾਂ ਦੇ ਮਾਲਕ-ਡਾਕਟਰ ਸਬੰਧਾਂ ਦਾ ਪਾਲਣ ਪੋਸ਼ਣ ਕਰਨ ਦੇ ਹਸਪਤਾਲ ਦੇ ਉਦੇਸ਼ ਨੂੰ ਧਾਰਨ ਅਤੇ ਅਗਾਂਹ ਵੱਧਣ ਲਈ ਸੁਝਾਅ ਵੀ ਮੰਗੇ ਗਏ।ਕਲੀਨਿਕ ’ਚ ਉਪਲੱਬਧ ਸੁਵਿਧਾਵਾਂ ਬਾਰੇ ਚਾਨਣਾ ਪਾਉਣ ਲਈ ਵੈਟਰਨਰੀ ਪਬਲਿਕ ਹੈਲਥ ਐਂਡ ਐਪੀਡੈਮਿਓਲੋਜੀ, ਵੈਟਰਨਰੀ ਮਾਈਕ੍ਰੋਬਾਇਓਲੋਜੀ ਅਤੇ ਪਸ਼ੂ ਪੋਸ਼ਣ ਵਰਗੇ ਪੈਰਾ-ਕਲੀਨਿਕਲ ਵਿਭਾਗਾਂ ਸਮੇਤ ਕਲੀਨਿਕਲ ਵਿਭਾਗਾਂ ਦੇ ਪ੍ਰੋਫੈਸਰ ਅਤੇ ਮੁਖੀ ਮੌਜ਼ੂਦ ਸਨ, ਜਿਨ੍ਹਾਂ ਨੇ ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਖੁਰਾਕ ਅਤੇ ਪੋਸ਼ਣ, ਸੰਚਾਰਿਤ ਬਿਮਾਰੀਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।
ਮੀਟਿੰਗ ’ਚ ਪਾਲਤੂ ਜਾਨਵਰਾਂ ਦੇ ਮਾਲਕਾਂ ਲਈ ਗ੍ਰੀਨ ਚੈਨਲ ਅਪਨਾਏ ਜਾਣ ’ਤੇ ਚਾਨਣਾ ਪਾਇਆ ਗਿਆ ਜੋ ਪਾਲਤੂ ਜਾਨਵਰਾਂ ਦੇ ਮਾਲਕਾਂ ਅਤੇ ਸਮਾਜ ਲਈ                  ਵਰਦਾਨ ਸਾਬਤ ਹੋਵੇਗਾ।ਸੰਸਥਾ ਨੇ ਆਉਣ ਵਾਲੇ ਮਹੀਨਿਆਂ ’ਚ ਇਨ-ਹਾਊਸ ਡਰੱਗ ਸਟੋਰ ਦੇ ਨਾਲ-ਨਾਲ ਪਾਲਤੂ ਜਾਨਵਰ, ਵੱਡੇ ਜਾਨਵਰ ਅਤੇ ਪੋਸ਼ਣ ਪ੍ਰੋਗਰਾਮ ਨੂੰ ਬਿਹਤਰ ਬਣਾਉਣ ’ਤੇ ਵੀ ਜ਼ੋਰ ਦਿੱਤਾ।ਜ਼ੂਨੌਟਿਕ ਬਿਮਾਰੀਆਂ ਬਾਰੇ ਜਾਗਰੂਕਤਾ ਅਤੇ ਨਿਯੰਤਰਣ ਲਈ ਅੰਮਿ੍ਰਤਸਰ ਵਿਖੇ ਵੱਖ-ਵੱਖ ਥਾਵਾਂ ’ਤੇ ਪਸ਼ੂ ਸਿਹਤ ਕੈਂਪ ਅਤੇ ਟੀਕਾਕਰਨ ਮੁਹਿੰਮ ਦਾ ਆਯੋਜਨ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
                ਡਾ. ਵਰਮਾ ਨੇ ਕਿਹਾ ਕਿ ਪਾਲਤੂ ਜਾਨਵਰਾਂ ਦੇ ਮਾਲਕ ਹਸਪਤਾਲ ਨੂੰ ਸਮਾਜ ਦੀ ਸਰਵੋਤਮ ਸੇਵਾ ਕਰਨ ਦੇ ਨਵੇਂ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਮਾਰਗਦਰਸ਼ਨ ਕਰਨ ’ਚ ਪ੍ਰੇਰਣਾਸਰੋਤ ਹਨ।
                  ਇਸ ਮੌਕੇ ਡਾ. ਐਸ.ਕੇ ਨਾਗਪਾਲ ਅਤੇ ਹੋਰ ਸੀਨੀਅਰ ਫੈਕਲਟੀ ਮੈਂਬਰ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …