
ਅੰਮ੍ਰਿਤਸਰ, 20 ਨਵੰਬਰ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਦੇ ‘ਸੁਆਮੀ ਦਇਆਨੰਦ ਅਧਿਐਨ ਕੇਂਦਰ’ ਦੁਆਰਾ ਅੱਜ ਵਿਸ਼ਵ ਫਿਲਾਸਫੀ ਦਿਵਸ ਮੌਕੇ ਕਾਲਜ ਚ’ ਇਕ ਕੁਵਿਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਕੁਇਜ਼ ਮੁਕਾਬਲੇ ਵਿਚ ਪ੍ਰੋ ਅਵਿਨਾਸ਼ ਨਾਗਪਾਲ, ਬੋਟੈਨੀਕਲ ਐਂਡ ਇੰਨਵਾਇਰਮੈਂਟ ਸਾਇੰਸ ਵਿਭਾਗ ਅਤੇੇ ਡਾਇੈਕਟਰ ਅਕਾਦਮਿਕ ਕਾਲਜ ਸਟਾਫ, ਗੁਰੂ ਨਾਨਕ ਦੇਵ ਯੂਨੀਵਰਸਿਟੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਸ ਕੁਇਜ਼ ਮੁਕਾਬਲੇ ਵਿਚ ਕੁਲ ਛੇ ਸਕੂਲ, ਜਿਨ੍ਹਾ ਵਿਚੋਂ ਡੀ ਸਕੂਲ, ਡੀ ਵੀ ਹੋਲੀ ਹਾਰਟ ਪ੍ਰੈਂਕੀਡੈਂਸੀ ਸਕੂਲ, ਡੀ.ਏ.ਵੀ ਹਾਥੀ ਗੇਟ ਕਾਲਜੀਏਟ ਸਕੂਲ, ਮਾਧਵ ਵਿਦਿਆ ਨਿਕੇਤਨ ਸਕੂਲ ਅਤੇ ਬੀ ਸੀਨੀਅਰ ਸਕੈਡਰੀ ਸਕੂਲ ਦੀਆਂ ਟੀਮਾਂ ਦੇ ਬੱਚਿਆਂ ਨੇ ਭਾਗ ਲਿਆ।ਕੁਵਿਜ਼ ਮੰਚ ਸੰਚਾਲਨ ਮੈਡਮ ਰੇਨੂ ਵਿਸ਼ਸ਼ਟ (ਮੁੱਖੀ ਸੰਸਕ੍ਰਿਤ ਵਿਭਾਗ) ਨੇ ਬਹੁਤ ਬਾਖੂਬੀ ਨਿਭਾਇਆ। ਇਸ ਕੁਇਜ਼ ਮੁਕਾਬਲੇ ਵਿਚ ਬੀ ਕਾਲਜੀਏਟ ਸੀਨੀਅਰ ਸਕੈਂਡਰੀ ਦੀ ਟੀਮ ਨੇ ਟਰਾਫੀ ਤੇ 1500 ਨਕਦ ਇਨਾਮ ਜਿੱਤ ਕੇ ਪ੍ਰਥਮ ਸਥਾਨ ਪ੍ਰਾਪਤ ਕੀਤਾ, ਦੂਜੇ ਸਥਾਨ ਉਤੇ ਟਰਾਫੀ ਤੇ 1200 ਨਕਦ ਇਨਾਮ ਜਿੱਤ ਕੇ ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਰਿਹਾ ਅਤੇ ਤੀਜੇ ਸਥਾਨ ਉਤੇ ਟਰਾਫੀ ਤੇ 900 ਨਕਦ ਇਨਾਮ ਪ੍ਰਾਪਤ ਕਰਕੇ ਡੀ ਪਬਲਿਕ ਸਕੂਲ ਰਿਹਾ।ਬਾਕੀ ਟੀਮਾਂ ਨੂੰ ਸਰਟੀਫਿਕੇਟ ਦਿੱਤੇ।ਮੈਡਮ ਅਨੂ ਖੰਨਾ, ਮੁੱਖੀ ਫਿਲਾਸਫੀ ਵਿਭਾਗ ਨੇ ਮੁੰਖ ਮਹਿਮਾਨ ਦਾ ਸੁਆਗਤ ਕੀਤਾ।ਪ੍ਰਿੰਸੀਪਲ ਮੈਡਮ ਡਾ. ਨੀਲਮ ਕਾਮਰਾ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਦਿਆਂ ਫੁੱਲਾਂ ਦਾ ਗੁਲਦਸਤਾ ਭੈਂਟ ਕੀਤਾ ਅਤੇ ਸਟਾਫ ਨੇ ਵੀ ਫੁੱਲਾਂ ਦਾ ਗੁਲਦਸਤਾ ਭੈਂਟ ਕੀਤਾ। ਮੁੱਖ ਮਹਿਮਾਨ ਡਾ ਨਾਗਪਾਲ ਅਤੇ ਪ੍ਰਿੰਸੀਪਲ ਮੈਡਮ ਡਾ. ਕਾਮਰਾ ਨੇ ਜੇਤੂ ਟੀਮਾਂ ਨੂੰ ਇਨਾਮ ਸਕੀਮ ਕੀਤੇ।ਇਸ ਮੌਕੇ ਮੁੱਖ ਮਹਿਮਾਨ ਨੇ ਵਿਸ਼ਵ ਫਿਲਾਸਫੀ ਦਿਵਸ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਮਹਾਨ ਸ਼ਖਸ਼ੀਅਤਾਂ ਦੀ ਵਿਚਾਰਧਾਰਾ ਉਤੇ ਅਜਿਹੇ ਕੁਇਜ਼ ਮੁਕਾਬਲੇ ਹੋਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀ ਉਹਨਾ ਦੀਆਂ ਸਿਖਿਆਵਾਂ ਤੋਂ ਆਪਣੇ ਜੀਵਨ ਵਿਚ ਉਚੇਰੀ ਸੋਧ ਲੈ ਸਕਣ ਅਤੇ ਜੀਵਨ ਵਿਚ ਸਫਲ ਹੋਣ ਲਈ ਚੰਗਾ ਤੇ ਸਕਾਰਤਾਮਕ ਨਜ਼ਰੀਆ ਅਪਣਾੳਣ।
ਇਸ ਮੌਕੇ ਤੇ ਮੈਡਮ ਅਨੂ ਖੰਨਾ, ਮੁੱਖੀ ਫਿਲਾਸਫੀ ਵਿਭਾਗ, ਮੈਡਮ ਰੇਨੂ ਵਿਸ਼ਸ਼ਟ, ਡਾ ਨਰੇਂਦਰ, ਡਾ ਜੱਗੀ, ਡਾ (ਫਿਲਾਸਫੀ ਵਿਭਾਗ ਡੀ.ਏ.ਵੀ ਕਾਲਜ ਲੜਕਿਆਂ) ਡਾ ਸਰੋਜ਼ ਬਾਲਾ, ਪ੍ਰੋ. ਬੱਬਰ, ਪ੍ਰੋ. ਸਿਮਰਜੀਤ ਸਿੰਘ ਅਤੇ ਨਾਨ ਟੀਚਿੰਗ ਸਟਾਫ ਹਾਜ਼ਰ ਸਨ।
Punjab Post Daily Online Newspaper & Print Media