Sunday, March 29, 2026

ਕਰੋਨਾ ਪਾਬੰਦੀਆਂ 1 ਫਰਵਰੀ ਤੱਕ ਰਹਿਣਗੀਆਂ ਲਾਗੂ, ਜਿਲ੍ਹਾ ਮੈਜਿਸਟਰੇਟ ਵਲੋਂ ਨਵੇਂ ਹੁਕਮ ਜਾਰੀ

ਅੰਮ੍ਰਿਤਸਰ, 28 ਜਨਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਕਰੋਨਾ ਸਬੰਧੀ ਜਾਰੀ ਹੋਈਆਂ ਨਵੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਜਿਲ੍ਹਾ ਮੈਜਟਰੇਟ ਗੁਰਪ੍ਰੀਤ ਸਿੰਘ ਖਹਿਰਾ ਨੇ ਜਾਰੀ ਕੀਤੇ ਹੁਕਮਾਂ ਵਿੱਚ ਸਪੱਸ਼ਟ ਕੀਤਾ ਹੈ ਕਿ ਕੋਰੋਨਾ ਸਬੰਧੀ ਨਵੀਆਂ ਹਦਾਇਤਾਂ 1 ਫਰਵਰੀ ਤੱਕ ਲਾਗੂ ਰਹਿਣਗੀਆਂ।ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।ਇਸੇ ਤਰਾਂ ਸਕੂਲ, ਕਾਲਜ, ਯੂਨੀਵਰਸਿਟੀਆਂ, ਕੋਚਿੰਗ ਸੈਂਟਰ ਬੰਦ ਰਹਿਣਗੇ ਤੇ ਸਿੱਖਿਆ ਆਨਲਾਈਨ ਜ਼ਰੀਏ ਹੀ ਦਿੱਤੀ ਜਾ ਸਕੇਗੀ। 300 ਤੋਂ ਵੱਧ ਵਿਅਕਤੀਆਂ ਦੇ ਇਕੱਠ ਉਤੇ ਪਾਬੰਦੀ ਲਾਗੂ ਰਹੇਗੀ ਅਤੇ ਜੇਕਰ ਸਥਾਨ ਛੋਟਾ ਹੈ ਤਾਂ ਉਹ 50 ਫੀਸਦੀ ਸਮਰੱਥਾ ਤੋਂ ਵੱਧ ਭਰਿਆ ਨਹੀਂ ਹੋਣਾ ਚਾਹੀਦਾ।ਵਿਅਕਤੀ ਤੋਂ ਵਿਅਕਤੀ ਦੀ ਦੂਰੀ 6 ਫੁੱਟ ਬਰਕਰਾਰ ਰਹੇਗੀ ਅਤੇ ਬਿਨਾਂ ਮਾਸਕ ਜਨਤਕ ਸਥਾਨਾਂ ‘ਤੇ ਜਾਣਾ ਵਰਜ਼ਿਤ ਰਹੇਗਾ।ਜੇਕਰ ਕੋਈ ਵਿਅਕਤੀ ਬਿਨਾਂ ਮਾਸਕ ਤੋਂ ਸਰਕਾਰੀ ਦਫਤਰਾਂ ਵਿੱਚ ਜਾਂਦਾ ਹੈ ਤਾਂ ਉਸ ਨੂੰ ਸੇਵਾ ਤੋਂ ਉਨੀ ਦੇਰ ਨਾਂਹ ਕੀਤੀ ਜਾਵੇ, ਜਦੋਂ ਤੱਕ ਉਹ ਮਾਸਕ ਨਹੀਂ ਪਾਉਂਦਾ।
                  ਇਸੇ ਤਰਾਂ ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾ, ਜਿੰਮ, ਖੇਡ ਕੰਪਲੈਕਸ, ਮਿਊਜੀਅਮ, ਚਿੜੀਆਘਰ 50 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਦੇ ਹਨ, ਪਰ ਉਥੋਂ ਦੇ ਸਾਰੇ ਸਟਾਫ ਨੂੰ ਕੋਰੋਨਾ ਦਾ ਟੀਕਾਕਰਨ ਹੋਇਆ ਹੋਣਾ ਜਰੂਰੀ ਹੈ।ਇਸੇ ਤਰਾਂ ਜਿਲ੍ਹੇ ਵਿਚ ਦਾਖਲ ਹੋਣ ਲਈ ਕੋਰੋਨਾ ਦਾ ਟੀਕਾਕਰਨ ਜਾਂ 72 ਘੰਟਿਆਂ ਦੌਰਾਨ ਕੀਤਾ ਕਰੋਨਾ ਟੈਸਟ ਜੋ ਕਿ ਨੈਗੇਟਿਵ ਹੋਣਾ ਚਾਹੀਦਾ ਹੈ, ਜਰੂਰੀ ਹੈ।ਵਿਸ਼ੇਸ਼ ਲੋੜਾਂ ਵਾਲੇ ਅਤੇ ਗਰਭਵਤੀ ਔਰਤ ਮੁਲਾਜ਼ਮ ਡਿਊਟੀ ਆਪਣੇ ਘਰ ਤੋਂ ਕਰ ਸਕਦੇ ਹਨ।ਉਨਾਂ ਕਿਹਾ ਕਿ ਇੰਨਾ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਸੈਕਸ਼ਨ 51 ਡਿਸਾਟਰ ਮੈਨਜਮੈਂਟ ਐਕਟ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Check Also

ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੋਈ ਕਮੀਂ ਨਹੀਂ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਕਿਹਾ ਹੈ ਕਿ ਜ਼ਿਲ੍ਹਾ …