ਸੰਗਰੂਰ, 30 ਜਨਵਰੀ (ਜਗਸੀਰ ਲੌਂਗੋਵਾਲ) – ਸ਼਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਸੁਨਾਮ ਊਧਮ ਸਿੰਘ ਵਾਲਾ ਤੋਂ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ
ਬਲਦੇਵ ਸਿੰਘ ਮਾਨ ਦੇ ਸਪੁੱਤਰ ਮਗਨਦੀਪ ਸਿੰਘ ਮਾਨ ਨੇ ਅੱਜ ਐਸ.ਡੀ.ਐਮ ਦਫਤਰ ਵਿਖੇ ਕਵਰਿੰਗ ਉਮੀਦਵਾਰ ਵਜੋਂ ਆਪਣੇ ਕਾਗਜ਼ ਦਾਖਲ ਕੀਤੇ।ਕੋਵਿਡ ਦੀਆਂ ਹਦਾਇਤਾਂ ਨੂੰ ਚੱਲਦਿਆਂ ਮਗਨਦੀਪ ਸਿੰਘ ਮਾਨ ਕਾਗਜ਼ ਦਾਖਲ ਕਰਾਉਣ ਸਮੇਂ ਆਪਣੇ ਨਾਲ ਸਿਰਫ਼ ਦੋ ਹੀ ਬੰਦੇ ਲੈ ਕੇ ਗਏ।
ਇਸ ਮੌਕੇ ਰਵਿੰਦਰ ਸਿੰਘ ਚੀਮਾ, ਐਡਵੋਕੇਟ ਹਰਪ੍ਰੀਤ ਸਿੰਘ ਹੰਝਰਾ, ਬਾਬਾ ਹਰਬੰਸ ਸਿੰਘ ਪੱਕਾ ਡੇਰਾ ਚੀਮਾ, ਖੁਸ਼ਪਾਲ ਸਿੰਘ ਬੀਰ ਕਲਾਂ ਸਾਬਕਾ ਚੇਅਰਮੈਨ ਮਿਲਕ ਪਲਾਂਟ ਅਤੇ ਹੋਰ ਵੀ ਸ਼਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਵਰਕਰ ਹਾਜ਼ਰ ਸਨ ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media