
ਜੰਡਿਆਲਾ ਗੁਰ, 21 ਨਵੰਬਰ (ਹਰਿੰਦਰਪਾਲ ਸਿੰਘ) – ਕਿਸਾਨ ਲਹਿਰ ਦੇ ਸ਼ਹੀਦ ਬਹਾਦਰ ਸਿੰਘ ਬੰਡਾਲਾ ਦੀ ਯਾਦ ਵਿਚ ਉਹਨਾ ਦੇ ਗ੍ਰਹਿ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਉਹਨਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਰਮਨਜੀਤ ਸਿੰਘ ਬੰਡਾਲਾ, ਗੁਰਦੇਵ ਸਿੰਘ ਵਰਪਾਲ ਆਦਿ ਬੁਲਾਰਿਆ ਨੇ ਕਿਹਾ ਕਿ ਸ਼ਹੀਦ ਬਹਾਦਰ ਸਿੰਘ ਬੰਡਾਲਾ ਬਾਦਲ ਸਰਕਾਰ ਦੀਆ ਨੀਤੀਆ ਵਿਰੁੱਧ ਲਗਾਏ ਗਏ ਧਰਨੇ ਵਿਚ ਪੁਲਿਸ ਦੀ ਲਾਠੀਚਾਰਜ ਦੋਰਾਨ 21 ਫਰਵਰੀ 2014 ਨੂੰ ਸ਼ਹੀਦ ਹੋਇਆ ਸੀ। ਬਾਦਲ ਸਰਕਾਰ ਵਲੋਂ ਉਸ ਸਮੇਂ ਸ਼ਹੀਦ ਦੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੋਕਰੀ, ਸਾਰਾ ਕਰਜਾ ਮੁਆਫ, ਜਖਮੀ ਕਿਸਾਨਾਂ ਨੂੰ 25-25 ਹਜ਼ਾਰ ਰੁਪਏ ਦਾ ਮੁਆਵਜਾ ਅਤੇ ਬਿਜਲੀ ਸਬੰਧੀ ਮੰਗਾ ਮੰਨਣ ਦਾ ਐਲਾਨ ਕੀਤਾ ਸੀ। ਸਤਨਾਮ ਸਿੰਘ ਪੰਨੂ ਵਲੋਂ ਜਾਰੀ ਪੈ੍ਰਸ ਨੋਟ ਵਿਚ ਉਹਨਾ ਕਿਹਾ ਕਿ ਬਾਦਲ ਸਰਕਾਰ ਦੀ ਭ੍ਰਿਸ਼ਟ ਅਫਸ਼ਾਹੀ ਵਲੋਂ ਇਕ ਵੀ ਮੰਗ ਪੂਰੀ ਨਹੀਂ ਕੀਤੀ ਗਈ। ਉਹਨਾ ਕਿਹਾ ਕਿ ਅਗਰ ਸਾਡੀਆ ਮੰਗਾਂ ਨਾ ਮੰਨੀਆ ਗਈਆ ਤਾਂ ਵੱਖ-ਵੱਖ ਕਿਸਾਨ ਜਥੇਬੰਦੀਆ ਦੇ ਸਹਿਯੋਗ ਨਾਲ ਨਸ਼ੇ ਦੀ ਮਾਫੀਆ ਸਰਕਾਰ ਜੋ ਪੰਜਾਬ ਦੀ ਨੋਜਵਾਨੀ ਨੂੰ ਬਰਬਾਦ ਕਰਨ ਵਿਚ ਰੁੱਝੀ ਹੈ ਉਸਦੇ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੋਕੇ ਇੱਕਠ ਵਿਚ ਹੋਰਨਾ ਤੋਂ ਇਲਾਵਾ ਮੋਹਕਮ ਸਿੰਘ, ਸਲਵਿੰਦਰ ਸਿੰਘ, ਗਿਆਨ ਸਿੰਘ, ਅਵਤਾਰ ਸਿੰਘ, ਅਜੀਤ ਸਿੰਘ, ਸਰਦੂਲ ਸਿੰਘ ਤੋਂ ਇਲਾਵਾ ਸੈਕੜਿਆ ਦੀ ਗਿਣਤੀ ਵਿਚ ਕਿਸਾਨ ਹਾਜ਼ਿਰ ਸਨ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media