ਅੰਮ੍ਰਿਤਸਰ, 14 ਫਰਵਰੀ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਪੱਛਮੀ ਤੋਂ ਅਕਾਲੀ-ਬਸਪਾ ਉਮੀਦਵਾਰ ਡਾ. ਦਲਬੀਰ ਸਿੰਘ ਵੇਰਕਾ ਦੇ ਹੱਕ ਵਿਚ ਰਣਜੀਤ
ਸਿੰਘ ਗੋਲਡੀ ਗੁੰਮਟਾਲਾ ਆਪਣੇ ਗ੍ਰਹਿ ਏਅਰਪੋਰਟ ਰੋਡ ਵਿਖੇ ਇਕ ਵਿਸ਼ਾਲ ਮੀਟਿੰਗ ਕਰਵਾਈ ਗਈ।ਸਾਬਕਾ ਸੀਨੀਅਰ ਡਿਪਟੀ ਮੇਅਰ ਸਵ. ਜਥੇ ਲੱਖਾ ਸਿੰਘ ਗੁੰਮਟਾਲਾ ਦੇ ਸਪੁੱਤਰ ਗੋਲਡੀ ਗੁੰਮਟਾਲਾ ਨੇ ਕਿਹਾ ਹੈ ਕਿ ਚੋਣਾਂ ਵਿੱਚ ਇਮਾਨਦਾਰ ਅਤੇ ਇਕ ਬੇਦਾਗ ਸ਼ਖਸੀਅਤ ਡਾ. ਦਲਬੀਰ ਸਿੰਘ ਦੀ ਜਿੱਤ ਯਕੀਨੀ ਹੈ।ਉਨਾਂ ਦੇ ਵਿਧਾਇਕ ਬਣਨ ਨਾਲ ਹਲਕੇ ਦੀ ਨੁਹਾਰ ਬਦਲੇਗੀ।ਗੋਲਡੀ ਗੁੰਮਟਾਲਾ ਨੇ ਕਿਹਾ ਕਿ ਡਾ. ਦਲਬੀਰ ਸਿੰਘ ਵਰਗਾ ਵਿਧਾੲਕਿ ਮਿਲਣਾ ਹਲਕਾ ਪੱਛਮੀ ਦੇ ਲੋਕਾਂ ਲਈ ਵਰਦਾਨ ਸਿੱਧ ਹੋਵੇਗਾ, ਕਿਉਂਕਿ ਉਹ ਲੋਕਾਂ ਦੀ ਸੇਵਾ ਵਿਚ 24 ਘੰਟੇ ਹਾਜ਼ਰ ਰਹਿਣ ਵਾਲੇ ਨੇਤਾ ਹਨ।
ਇਸ ਮੌਕੇ ਕੈਪਟਨ ਦਰਸ਼ਨ ਸਿੰਘ, ਗੁਰਮੇਜ ਸਿੰਘ, ਮਨਜੀਤ ਸਿੰਘ ਭੱਟੀ, ਜਸਕਰਨ ਸਿੰਘ ਐਸ.ਡੀ.ਓ, ਰਾਣਾ ਪ੍ਰਧਾਨ ਵਾਰਡ ਨੰ. 3, ਸੁਖਦੇਵ ਸਿੰਘ ਰੋੜੀਵਾਲਾ, ਹੈਪੀ ਢਿੱਲੋਂ, ਗੁਰਵਿੰਦਰ ਸਿੰਘ, ਬੱਬੂ ਪਲਾਹ, ਬੱਬੂ ਮਾਹਲ, ਕਸ਼ਮੀਰ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ, ਰਾਜ ਸਿੰਘ ਬਜਾਜ ਸਾਬਕਾ ਮੈਨੇਜਰ ਸ਼੍ਰੋਮਣੀ ਕਮੇਟੀ, ਅਰਮਾਨ ਦੀਪ ਔਜਲਾ, ਪੀਟਰ ਪ੍ਰਧਾਨ ਤੇ ਸ਼ੰਮੀ ਚੀਮਾ ਆਦਿ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media