ਕਿਹਾ, ਪਿਤਾ ਜੀ ਨੇ ਹਲਕਾ ਸੰਗਰੂਰ ਦੀ ਬਦਲੀ ਨੁਹਾਰ – ਗੌਰੀ ਸਿੰਗਲਾ
ਸੰਗਰੂਰ, 14 ਫਰਵਰੀ (ਜਗਸੀਰ ਲੌਂਗੋਵਾਲ) – (ਜਗਸੀਰ ਲੌਂਗੋਵਾਲ) – ਵਿਧਾਨ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਵਿਜੈ ਇੰਦਰ ਸਿੰਗਲਾ ਦੇ ਧੀ
ਗੌਰੀ ਸਿੰਗਲਾ ਵੀ ਪੂਰੀ ਤਰਾਂ ਆਪਣੇ ਪਿਤਾ ਦੇ ਹੱਕ ਵਿੱਚ ਜ਼ੋਰਦਾਰ ਪ੍ਰਚਾਰ ਕਰ ਰਹੀ ਹੈ।ਬੀਤੇ ਦਿਨੀਂ ਗੌਰੀ ਨੇ ਸੰਗਰੂਰ ਅਤੇ ਭਵਾਨੀਗੜ ਦੇ ਇਲਾਕਿਆਂ ਵਿੱਚ ਆਪਣੇ ਪਿਤਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਕੇ ਕਾਂਗਰਸ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।
ਗੌਰੀ ਸਿੰਗਲਾ ਨੇ ਲੋਕਾਂ ਨਾਲ ਡੋਰ ਟੂ ਡੋਰ ਕਰਦਿਆਂ ਰਾਬਤਾ ਬਣਾਇਆ ਗਿਆ।ਗੌਰੀ ਸਿੰਗਲਾ ਨੇ ਕਿਹਾ ਉਸ ਦੇ ਪਿਤਾ ਵਿਜੈ ਇੰਦਰ ਸਿੰਗਲਾ ਵਲੋਂ ਹਲਕਾ ਸੰਗਰੂਰ ਦੇ ਪਿੰਡਾਂ ਤੇ ਸ਼ਹਿਰਾਂ ਦੇ ਵੱਡੇ ਪੱਧਰ ‘ਤੇ ਵਿਕਾਸ ਦੇ ਕੰਮ ਕਰਵਾਏ ਹਨ।ਜਿਸ ਕਾਰਨ ਲੋਕਾਂ ਵੱਲੋਂ ਕਾਫ਼ੀ ਸਮਰਥਨ ਮਿਲ ਰਿਹਾ ਹੈ। ਉਨਾਂ ਕਿਹਾ ਕਿ ਜਿਹੜੇ ਵਿਰੋਧੀ ਅੱਜ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ, ਉਹ ਦੱਸਣ ਕਿ ਉਨਾਂ ਨੇ ਹਲਕਾ ਸੰਗਰੂਰ ਵਿਚ ਕੀ ਦੇਣ ਹੈ।ਉਨਾਂ ਕਿਹਾ ਕਿ ਜੇਕਰ ਇੱਕ ਵਾਰ ਫਿਰ ਹਲਕਾ ਸੰਗਰੂਰ ਦੀ ਨੁਮਾਇੰਦਗੀ ਦਾ ਮੌਕਾ ਮਿਲਦਾ ਹੈ ਤਾਂ ਸੰਗਰੂਰ ਵਿੱਚ ਵਿਕਾਸ ਦੇ ਕੰਮ ਹੋਰ ਵੀ ਵੱਡੀ ਗਿਣਤੀ ‘ਚ ਕਰਵਾਏ ਜਾਣਗੇ।
Punjab Post Daily Online Newspaper & Print Media