Tuesday, March 10, 2026

ਬੀਬੀ ਕੌਲਾਂ ਜੀ ਪਬਲਿਕ ਸਕੂਲ (ਬਰਾਂਚ-1) ਵਿਖੇ 6ਵਾਂ ਖੇਡ ਦਿਵਸ ਅਯੋਜਿਤ

ਚੰਗੀ ਸਿਹਤ ਲਈ ਖੇਡਾਂ ਬਹੁਤ ਜਰੂਰੀ – ਭਾਈ ਗੁਰਇਕਬਾਲ ਸਿੰਘ

PPN2211201402

ਅੰਮ੍ਰਿਤਸਰ, 22 ਨਵੰਬਰ (ਪ੍ਰੀਤਮ ਸਿੰਘ/ਸੁਖਬੀਰ ਸਿੰਘ) -ਬੀਬੀ ਕੌਲਾਂ ਜੀ ਪਬਲਿਕ ਸਕੂਲ ਵਿਖੇ 6ਵਾਂ ਸਲਾਨਾ ਖੇਡ ਦਿਵਸ ਅਯੋਜਿਤ ਕੀਤਾ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਨੇ ਅਰਦਾਸ ਕਰਕੇ ਕੀਤੀ।ਉਪਰੰਤ ਬੱਚਿਆਂ ਨੇ ਬੈਂਡ ਦੀ ਪਰਫੋਰਮੈਂਸ ਦਿਖਾਈ ਅਤੇ ਉਸ ਤੋਂ ਬਾਅਦ ਫਲੈਸ਼ ਕਾਰਡ ਦੌੜ, ਪਿੱਕ ਐਂਡ ਰਨ ਰੇਸ, ਬੋਰੀ ਦੌੜ, ਨਿੰਬੂ ਚਮਚਾ ਦੌੜ, ਖੋ-ਖੋ, ਰੱਸੀ ਖਿੱਚ ਖੇਡ, 100 ਮੀਟਰ ਰੇਸ, 200 ਮੀਟਰ ਰੇਸ, ਰੀਲੇਅ ਦੌੜ, ਥ੍ਰੀ ਲੈਗਜ਼ ਰੇਸ, ਬੈਲੇਸਿੰਗ ਰੇਸ ਆਦਿ ਖੇਡਾਂ ਖੇਡੀਆਂ।ਸਕੂਲ ਦੇ ਬੱਚਿਆਂ ਵੱਲੋਂ ਵਿਸ਼ੇਸ਼ ਆਈਟਮਾਂ ਗਤਕਾ, ਟਾਈਕਵਾਨਡੋ, ਬਾਸਕਟ ਬਾਲ, ਯੋਗਾ, ਸਕੇਟਿੰਗ, ਟੇਬਲ ਟੈਨਿਸ, ਆਦਿ ਪੇਸ਼ ਕੀਤੀਆਂ ਗਈਆਂ।ਸਕੂਲ ਦੇ ਟੀਚਰ ਸਟਾਫ ਅਤੇ ਵਰਕਰਾਂ ਦੀਆਂ ਖੇਡਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਜੀ ਨੇ ਸਕੂਲ ਦੇ ਬੱਚਿਆਂ ਅਤੇ ਸਮੂੰਹ ਸਟਾਫ ਨੂੰ ਵਧਾਈ ਦਿੱਤੀ।ਭਾਈ ਸਾਹਿਬ ਨੇ ਬੱਚਿਆਂ ਨੂੰ ਵਿਸ਼ੇਸ਼ ਸੰਦੇਸ਼ ਦਿੰਦਿਆਂ ਕਿਹਾ ਕਿ ਜੋ ਖੇਡਾਂ ਬੱਚਿਆਂ ਕੋਲੋਂ ਕਰਾਈਆਂ ਜਾਂਦੀਆਂ ਹਨ, ਉਹ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ ਇਸ ਨਾਲ ਸਰੀਰ ਨਿਰੋਗ ਤੇ ਤੰਦਰੁਸਤ ਰਹਿੰਦਾ ਹੈ ਅਤੇ ਖੇਡਾਂ ਖੇਡਣ ਨਾਲ ਬੱਚਿਆਂ ਦਾ ਹੌਸਲਾ ਵੱਧਦਾ ਹੈ।ਉਨਾਂ ਨੇ ਕਿਹਾ ਕਿ ਇਸ ਸਕੂਲ ਵੱਲੋਂ ਵੱਡੇ-ਵੱਡੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ ਜਾਂਦਾ ਹੈ ਅਤੇ ਵਿਦਿਆਰਥੀਆਂ ਨੇ ਹਮੇਸ਼ਾਂ ਹੀ ਖੇਡ ਮੁਕਾਬਲਿਆਂ ਵਿੱਚ ਬੁਲੰਦੀਆਂ ਤੇ ਰਹਿ ਕੇੇ ਵਿਸ਼ੇਸ਼ ਮੱਲਾਂ ਮਾਰੀਆਂ ਹਨ। ਪ੍ਰੋਗਰਾਮ ਦੇ ਚੀਫ ਗੈਸਟ (ਸਬ ਆਫਿਸ ਅੰਮ੍ਰਿਤਸਰ ਰੋਜ਼ਾਨਾ ਅਜੀਤ ਇੰਚਾਰਜ) ਸ਼੍ਰ. ਜਸਵੰਤ ਸਿੰਘ ਜੱਸ ਸਨ।ੳਹਨਾਂ ਨੇ ਕਿਹਾ ਕਿ ਇਥੇ ਜੋ ਮਨੋਰੰਜਕ ਖੇਡਾਂ ਹੋਈਆਂ ਹਨ ਉਹ ਬਹੁਤ ਹੀ ਰੋਚਕ ਸਨ, ਜਿੰਨਾਂ ਤੋਂ ਜਿੰਦਗੀ ਵਿੱਚ ਅੱਗੇ ਵਧਣ ਦੀ ਸੇਧ ਵੀ ਮਿਲਦੀ ਹੈ।ਉਹਨਾ ਨੇ ਕਿਹਾ ਕਿ ਜਿਹੜਾ ਜੋਸ਼ ਮੈਂ ਇਸ ਸਕੂਲ ਵਿੱਚ ਦੇਖਿਆ ਹੈ ਉਹ ਹੋਰ ਕਿਧਰੇ ਨਹੀ ਦੇਖਿਆ ।ਉਹਨਾਂ ਨੇ ਬੱਚਿਆਂ ਨੂੰ ਕਿਹਾ ਕਿ ਜਿੰਦਗੀ ਵਿੱਚ ਕਿਸੇ ਵੀ ਖੇਤਰ ਵਿੱਚ ਜਾਣਾ ਚਾਹੋ, ਸਿਖੀ ਸਰੂਪ ਵਿੱਚ ਰਹਿ ਕੇ ਹੀ ਸਫਲਤਾ ਪ੍ਰਾਪਤ ਕਰ ਸਕਦੇ ਹੋ।
ਸਕੂਲ ਪ੍ਰਿੰਸੀਪਲ ਮੈਡਮ ਜਗਜੀਤ ਕੌਰ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ।ਅਖੀਰ ਵਿੱਚ ਭਾਈ ਸਾਹਿਬ ਜੀ ਨੇ ਫਸਟ, ਸੈਕਿੰਡ ਅਤੇ ਥਰਡ ਆਏ ਹੋਏ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿੱਤ ਕੀਤਾ।ਇਸ ਮੋਕੇ ਬੀਬੀ ਜਤਿੰਦਰ ਕੌਰ, ਪ੍ਰੀਤਮ ਸਿੰਘ, ਤਰਵਿੰਦਰ ਸਿੰਘ, ਭੁਪਿੰਦਰ ਸਿੰਘ (ਟਰਾਂਸਪੋਰਟ), ਰਜਿੰਦਰ ਸਿੰਘ, ਗੁਰਪਾਲ ਸਿੰਘ, ਹਰਦੇਵ ਸਿੰਘ ਦੀਵਾਨਾ, ਰਮਿੰਦਰ ਸਿੰਘ, ਪ੍ਰਿਤਪਾਲ ਸਿੰਘ, ਰਣਜੀਤ ਸਿੰਘ, ਕੀਰਤਪਾਲ ਸਿੰਘ, ਸੁਖਮਿੰਦਰ ਸਿੰਘ (ਇੰਜੀਨੀਅਰ), ਨੰਨੀ ਵੀਰ, ਭਾਈ ਧਰਮ ਸਿੰਘ (ਅਰਦਾਸੀਏ ਹਰਿਮੰਦਰ ਸਾਹਿਬ), ਸ਼ਮਸ਼ੇਰ ਸਿੰਘ (ਪਟਿਆਲੇ ਤੋਂ) ਆਦਿ ਹਾਜਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply