ਅੰਮ੍ਰਿਤਸਰ, 19 ਫਰਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਦੇ ਪੀ.ਐਚ.ਡੀ ਖੋਜਾਰਥੀ ਹਰਪ੍ਰੀਤ ਕੌਰ ਨੂੰ `ਯੰਗ
ਸਾਇੰਟਿਸਟ ਐਵਾਰਡ` ਨਾਲ ਸਨਮਾਨਿਤ ਕੀਤਾ ਗਿਆ ਹੈ।ਉਨ੍ਹਾਂ ਨੂੰ ਇਹ ਸਨਮਾਨ ਪੰਜਾਬ ਅਕੈਡਮੀ ਆਫ਼ ਸਾਇੰਸਿਜ਼ਜ਼, ਪਟਿਆਲਾ ਦੀ ਅਗਵਾਈ ਹੇਠ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਈ ਗਈ 25ਵੀਂ ਪੰਜਾਬ ਸਾਇੰਸ ਕਾਂਗਰਸ ਦੌਰਾਨ ਪ੍ਰਦਾਨ ਕੀਤਾ ਗਿਆ।ਇਸ ਸਨਮਾਨ ਵਿਚ ਪ੍ਰਸੰਸਾ ਪੱਤਰ, ਮੈਡਲ ਅਤੇ 7500 ਰੁਪਏ ਦੇ ਨਕਦ ਇਨਾਮ ਸ਼ਾਮਿਲ ਹੈ।ਉਹ ਡਾ. ਬਿੰਦੀਆ ਅਰੋੜਾ ਦੀ ਦੇਖ-ਰੇਖ ਹੇਠ ਆਪਣਾ ਖੋਜ਼ ਕਾਰਜ਼ ਕਰ ਰਹੇ ਹਨ।
`ਸ਼ਾਂਤੀ ਅਤੇ ਖੁਸ਼ਹਾਲੀ ਲਈ ਵਿਗਿਆਨ` ਦੇ ਮਾਟੋ ਨਾਲ ਪੀ.ਏ.ਐਸ ਹਰ ਸਾਲ ਇਹ ਪੁਰਸਕਾਰ ਉਨ੍ਹਾਂ ਨੌਜਵਾਨ ਖੋਜਕਰਤਾਵਾਂ ਜਾਂ ਵਿਗਿਆਨੀਆਂ ਨੂੰ ਪ੍ਰਦਾਨ ਕਰਦਾ ਹੈ ਜੋ ਵੱਖ-ਵੱਖ ਵਿਗਿਆਨਕ ਖੇਤਰਾਂ ਵਿੱਚ ਖੋਜ ਦੇ ਵਿਕਾਸ ਅਤੇ ਪ੍ਰੋਤਸਾਹਨ ਲਈ ਵਿਆਪਕ ਯੋਗਦਾਨ ਪਾ ਰਹੇ ਹਨ।ਤਿੰਨ ਦਿਨਾਂ ਕਾਨਫਰੰਸ ਇੱਕ ਆਨਲਾਈਨ ਪਲੇਟਫਾਰਮ `ਤੇ ਹੋਈ ਜਿਸ ਵਿੱਚ ਪੂਰੇ ਪੰਜਾਬ ਅਤੇ ਗੁਆਂਢੀ ਰਾਜਾਂ ਦੇ ਖੋਜਕਰਤਾਵਾਂ ਨੇ ਭਾਗ ਲਿਆ।ਸਮਾਪਤੀ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ: ਅਰਵਿੰਦ ਨੇ ਸੰਬੋਧਨ ਕੀਤਾ।ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਡਾ. ਡੀ.ਪੀ ਸਿੰਘ ਨੇ ਉਨ੍ਹਾਂ ਨੂੰ ਵੱਕਾਰੀ ਪੁਰਸਕਾਰ ਮਿਲਣ `ਤੇ ਵਧਾਈ ਦਿੱਤੀ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media