ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ ) – ਖਾਲਸਾ ਬਲੱਡ ਡੋਨੇਟ ਯੂਨਿਟੀ (ਰਜਿ) ਵਲੋਂ ਜਥੇਦਾਰ ਮੁਖਤਿਆਰ ਸਿੰਘ ਭੁੱਲਰ ਜੀ ਦੀ ਸਲਾਨਾ ਯਾਦ ਵਿੱਚ ਪ੍ਰਧਾਨ
ਅਮਨਦੀਪ ਸਿੰਘ ਹੈਪੀ ਖਾਲਸਾ ਦੀ ਅਗਵਾਈ ‘ਚ ਵਿਸ਼ਾਲ ਖੂਨਦਾਨ ਕੈਂਪ ਗੁਰਦੁਆਰਾ ਤੂਤ ਸਾਹਿਬ ਸੁਲਤਾਨਵਿੰਡ ਰੋਡ ਵਿਖੇ ਲਗਾਇਆ ਗਿਆ।ਜਿਸ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕੀਤਾ, ਜਦਕਿ ਖੂਨਦਾਨੀਆਂ ਦਾ ਹੌਸਲਾ ਵਧਾਉਣ ਲਈ ਵਿਸ਼ੇਸ਼ ਤੌਰ ‘ਤੇ ਕੌਂਸਲਰ ਮੋਹਨ ਸਿੰਘ ਮਾੜੀਮੇਘਾ, ਉਘੇ ਨਿਊਰੋ ਸਰਜਨ ਡਾ. ਰਾਘਵ ਵਾਧਵਾ, ਡਾ. ਸਰਬਜੀਤ ਸਿੰਘ ਭੁੱਲਰ, ਬਲਜੀਤ ਸਿੰਘ ਡੇਅਰੀਵਾਲੇ, ਕੌਂਸਲਰ ਪੁੱਤਰ ਜਸਵਿੰਦਰ ਸਿੰਘ ਸ਼ੇਰਗਿਲ, ਕੌਂਸਲਰ ਗਗਨਦੀਪ ਸਿੰਘ ਸਹਿਜੜਾ ਸ਼ਾਮਲ ਹੋਏ।
ਐਮ.ਪੀ ਔਜਲਾ ਨੇ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇਂਦਿਆ ਕਿਹਾ ਖੂਨਦਾਨ ਕਰਨਾ ਬਹੁਤ ਪੁੰਨ ਦਾ ਕੰਮ ਹੈ।ਇਸ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।ਕੈਂਪ ਦੌਰਾਨ 900 ਦੇ ਕਰੀਬ ਖੂਨਦਾਨੀਆਂ ਨੇ ਖੁਨ ਦਾਨ ਕਰਕੇ ਇਤਿਹਾਸ ਰਚਿਆ।
ਇਸ ਮੌਕੇ ਪ੍ਰਧਾਨ ਅਮਨਦੀਪ ਸਿੰਘ ਖਾਲਸਾ, ਜਗਪ੍ਰੀਤ ਸਿੰਘ ਧਾਮੀ, ਹਰਜੋਤ ਸਿੰਘ ਖਾਲਸਾ, ਰਮਣੀਕ ਸਿੰਘ, ਗੁਰਦੀਪ ਸਿੰਘ, ਹਰਜੀਤ ਸਿੰਘ, ਰਮਿੰਦਰ ਸਿੰਘ, ਪਰਮਿੰਦਰ ਸਿੰਘ, ਪ੍ਰਭਜੋਤ ਸਿੰਘ, ਸੰਦੀਪ ਸਿੰਘ, ਅਰਵੀ ਮੇਹਤਾ, ਮੋਹਿਤ ਸ਼ਰਮਾ ਆਦਿ ਤੋਂ ਇਲਾਵਾ ਵੱਡੀ ਸੰਖਿਆ ਵਿਚ ਖਾਲਸਾ ਬਲੱਡ ਡੋਨੇਟ ਯੂਨਿਟੀ ਦੇ ਮੈਂਬਰ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media