ਅੰਮ੍ਰਿਤਸਰ, 8 ਮਾਰਚ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ
ਨੰਨ੍ਹੇ-ਮੁੰਨੇ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ, ਆਤਮ-ਵਿਸ਼ਵਾਸ ਪੈਦਾ ਕਰਨ ਅਤੇ ਕਲਾਤਮਿਕ ਕਲਾਵਾਂ ਨੂੰ ਪ੍ਰੋਤਸਾਹਿਤ ਕਰਨ ਦੇ ਮੰਤਵ ਤਹਿਤ ‘ਬੇਬੀ ਸ਼ੋਅ-2022’ ਕਰਵਾਇਆ ਗਿਆ। ਜਿਸ ’ਚ ਫੈਂਸੀ ਡਰੈਸ ,ਰੈਂਪਵਾਕ, ਡਾਂਸ, ਕਵਿਤਾ ਗਾਇਨ ਆਦਿ ਵੱਖ-ਵੱਖ ਗਤੀਵਿਧੀਆਂ ਨੂੰ ਸ਼ਾਮਿਲ ਕੀਤਾ ਗਿਆ।ਜ਼ਿਲ੍ਹਾ ਵਾਸੀ ਦੇ ਨੰਨ੍ਹੇ ਮੁੰਨ੍ਹੇ ਬੱਚਿਆਂ ਨੇ ਵੱਧ-ਚੜ੍ਹ ਕੇ ਮੁਕਾਬਲੇ ’ਚ ਭਾਗ ਲਿਆ।ਜਿਨ੍ਹਾਂ ਨੇ ਰੰਗ-ਬਿਰੰਗੀਆਂ ਪੁਸ਼ਾਕਾਂ ਪਾ ਕੇ ਫੱਲਾਂ ਵਾਂਗ ਮਹਿਕ ਰਹੇ ਸਨ।ਬੱਚਿਆਂ ਨੇ ਪੂਰਨ ਆਤਮ-ਵਿਸ਼ਵਾਸ ਨਾਲ ਵੱਖ-ਵੱਖ ਕਿਰਿਆਵਾਂ ’ਚ ਭਾਗ ਲਿਆ ਅਤੇ ਦਰਸ਼ਕਾਂ ਦਾ ਮਨ ਮੋਹਿਆ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਨੇ ਮਹਿਮਾਨਾਂ ਦਾ ਵਿਸ਼ੇਸ਼ ਸਵਾਗਤ ਕਰਦਿਆਂ ਕਿਹਾ ਕਿ ਆਧੁਨਿਕਤਾ ਦੇ ਇਸ ਦੌਰ ’ਚ ਉਹੀ ਵਿਅਕਤੀ ਜੀਵਨ ’ਚ ਸਫ਼ਲਤਾ ਦੀ ਪੌੜੀ ਚੜ੍ਹ ਸਕਦਾ ਹੈ, ਜੋ ਆਪਣੇ ਅੰਦਰ ਛੁਪੀਆਂ ਕਲਾਵਾਂ ਦੀ ਪਹਿਚਾਣ ਕਰਕੇ ਭਵਿੱਖ ਦੀਆਂ ਯੋਜਨਾਵਾਂ ਨੂੰ ਨਿਰਧਾਰਿਤ ਕਰੇ।ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ’ਚ ਜੋ ਆਤਮ-ਵਿਸ਼ਵਾਸ ਅਸੀਂ ਗ੍ਰਹਿਣ ਕਰ ਲੈਂਦੇ ਹਾਂ, ਉਹ ਜੀਵਨ ਦੇ ਹਰ ਪੜਾਅ ’ਚ ਸਾਡੇ ਨਾਲ ਚੱਲਦਾ ਹੈ।ਉਨ੍ਹਾਂ ਕਿਹਾ ਕਿ ਅੱਜ ਦੇ ਪ੍ਰੋਗਰਾਮ ਨੂੰ ਇਸੇ ਹੀ ਮੰਤਵ ਨੂੰ ਮੁੱਖ ਰੱਖਦਿਆਂ ਉਲੀਕਿਆ ਗਿਆ ਸੀ ਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਮਿਥੇ ਮਨੋਰਥ ਨੂੰ ਪੂਰਾ ਕਰਨ ’ਚ ਕਾਮਯਾਬ ਹੋਏ ਹਨ।ਪ੍ਰਿੰ: ਨਿਰਮਲਜੀਤ ਕੌਰ ਨੇ ਮਾਪਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਆਪਣਾ ਕੀਮਤੀ ਸਮਾਂ ਸਕੂਲ ਦੇ ਨਾਮ ਕੀਤਾ ।
ਰੈਂਪ ਵਾਕ ਮੁਕਾਬਲੇ ’ਚ ਭਵਿਆ, ਸ਼ਿਵਾਨੀ, ਰਹਿਮਤ ਨੇ ਕ੍ਰਮਵਾਰ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਫੈਂਸੀ ਡਰੈਸ ਮੁਕਾਬਲੇ ’ਚ ਸ਼ਿਨੋਏ ਅਰੋੜਾ, ਹੁਕਮ ਸਿੰਘ, ਅਵਰੀਨ ਕੌਰ ਨੇ ਕ੍ਰਮਵਾਰ ਪਹਿਲਾ ਦੂਜਾ, ਤੀਜਾ ਸਥਾਨ ਹਾਸਲ ਕੀਤਾ।ਚਿੱਤਰ-ਕਲਾ ਮੁਕਾਬਲੇ ’ਚ ਸ਼ੌਰੇਏ ਨੇ ਪਹਿਲਾ ਸਥਾਨ ਅਤੇ ਗੁਰਤਾਜ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ।ਰਾਈਮ-ਟਾਈਮ ਐਕਟੀਵਿਟੀ ’ਚ ਰਿਤੇਸ਼ ਪਹਿਲੇ ਸਥਾਨ ਤੇ ਰਹੇ ਜਦਕਿ ਰਿਸ਼ਿਕਾ ਅਤੇ ਗੁਰਬਾਣੀ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਐਕਟਿਵ ਬੇਬੀ ਦਾ ਖਿਤਾਬ ਰਵਨੀਤ ਕੌਰ, ਅਟਰੈਕਟਿਵ ਬੇਬੀ ਦਾ ਖਿਤਾਬ ਹੇਜ਼ਲ, ਹੈਪੀ ਬੇਬੀ ਦਾ ਖਿਤਾਬ ਕ੍ਰਿਸ਼ਨਾ ਨੇ ਆਪਣੇ ਨਾਮ ਕੀਤਾ।ਇਸੇ ਤਰ੍ਹਾਂ ਅਪੂਰਵ, ਨਿਸ਼ਾ, ਪਾਹੁਲਪ੍ਰੀਤ ਕੌਰ ਨੇ ਵੀ ਜੇਤੂ ਇਨਾਮ ਹਾਸਲ ਕੀਤੇ।
ਇਸ ਮੌਕੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media