Tuesday, September 15, 2026

ਸਿੱਖਿਆ ਬੋਰਡ ਵਲੋਂ ਵਿਦਿਆਰਥੀਆਂ ਤੋਂ ਸਰਟੀਫਿਕੇਟ ਲਈ 800 ਰੁਪਏ ਵਸੂਲਣਾ ਵੱਡਾ ਧੱਕਾ-ਡੀ.ਟੀ.ਐਫ

ਸੰਗਰੂਰ, 29 ਮਾਰਚ (ਜਗਸੀਰ ਲੌਂਗਵਾਲ) – ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਕੋਰੋਨਾ ਸਮੇਂ ਦੌਰਾਨ ਦਸਵੀਂ, ਬਾਰਵੀਂ ਕਲਾਸ ਪਾਸ ਕਰਨ ਵਾਲੇ ਵਿਦਿਆਰਥੀਆਂ ਤੋਂ ਉਨ੍ਹਾਂ ਨੂੰ ਸਰਟੀਫਿਕੇਟ ਜਾਰੀ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਹਰ ਵਿਦਿਆਰਥੀ ਤੋਂ 800 ਰੁਪਏ ਵਸੂਲੇ ਜਾਣ ਦਾ ਸਖਤ ਸ਼ਬਦਾਂ ਵਿਚ ਵਿਰੋਧ ਕੀਤਾ ਹੈ। ਜਿਲ੍ਹਾ ਪ੍ਰਧਾਨ ਬਲਬੀਰ ਲੌਂਗੋਵਾਲ ਨੇ ਕਿਹਾ ਕਿ ਇਸ ਸਮੇਂ ਦੌਰਾਨ ਬੋਰਡ ਨੇ ਪਰੀਖਿਆ ਫੀਸ ਲਈ, ਪਰ ਪਰੀਖਿਆ ਨਹੀਂ ਲਈ ਸੀ। ਚਾਹੀਦਾ ਤਾਂ ਇਹ ਸੀ ਕਿ ਵਿਦਿਆਰਥੀਆਂ ਨੂੰ ਇਹ ਫੀਸ ਵਾਪਸ ਕੀਤੀ ਜਾਂਦੀ । ਉਲਟਾ ਸਰਟੀਫਿਕੇਟ ਦੀ ਵੱਖ ਮੋਟੀ ਫੀਸ ਲਈ ਜਾ ਰਹੀ ਹੈ।ਜਦ ਕਿ ਵੈਸੇ ਵੀ ਸਰਟੀਫਿਕੇਟ ਦੀ ਫੀਸ ਪ੍ਰੀਖਿਆ ਫੀਸ ਵਿੱਚ ਹੀ ਸ਼ਾਮਲ ਹੁੰਦੀ ਹੈ।ਇਹ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਸਰਾਸਰ ਧੱਕਾ ਹੈ।ਡੀ.ਟੀ.ਐਫ ਮੰਗ ਕਰਦੀ ਹੈ ਕਿ ਲੋਕ ਪੱਖੀ ਨੀਤੀਆਂ ਲੈ ਕੇ ਆਉਣ ਦਾ ਲੋਕਾਂ ਨਾਲ ਵਾਅਦਾ ਕਰਕੇ ਸੱਤਾ ਵਿੱਚ ਆਈ ਭਗਵੰਤ ਮਾਨ ਸਰਕਾਰ ਤੁਰੰਤ ਇਸ ਲੁੱਟ ਨੂੰ ਰੋਕੇ, ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪ੍ਰੀਖਿਆ ਫੀਸ ਵਾਪਸ ਕਰਾਵੇ, ਨਹੀਂ ਡੀ.ਟੀ.ਐਫ ਵਿਦਿਆਰਥੀਆਂ ਦੇ ਪੱਖ ਵਿੱਚ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …