ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਯੂਥ ਰੈਡ ਕਰਾਸ ਸੋਸਾਇਟੀ, ਐਨ.ਐਸ.ਐਸ ਅਤੇ ਐਨ.ਸੀ.ਸੀ ਯੂਨਿਟ ਵਲੋਂ
ਰਕਤਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਡਾ. ਐਚ.ਐਸ ਨਾਗਪਾਲ ਪ੍ਰਬੰਧ ਨਿਦੇਸ਼ਕ ਹਰਤੇਜ ਹਸਪਤਾਲ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਸਨ।ਡਾ. ਕਮਲਜੀਤ ਕੌਰ ਸਹਾਇਕ ਅਧਿਆਪਕ ਬਲੱਡ ਬੈਂਕ ਗੁਰੂ ਨਾਨਕ ਦੇਵ ਹਸਪਤਾਲ ਦੀ ਦੇਖ ਰੇਖ ‘ਚ ਡਾਕਟਰਾਂ ਦੀ ਟੀਮ ਨੇ ਕੈਂਪ ਦਾ ਸੰਚਾਲਨ ਕੀਤਾ।
ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਉਤਮ ਤੋਹਫਾ ਹੈ, ਜੋ ਇਕ ਵਿਅਕਤੀ ਦੂਸਰੇ ਵਿਅਕਤੀ ਨੂੰ ਦੇ ਸਕਦਾ ਹੈ।ਖੂਨਦਾਨ ਕਰਨ ਦਾ ਫੈਸਲਾ ਇਕ ਜੀਵਨ ਜਾਂ ਕਈ ਲੋਕਾਂ ਦੀ ਜਾਨ ਬਚਾ ਸਕਦਾ ਹੈ।ਉਹਨਾਂ ਕਿਹਾ ਕਿ ਬੀ.ਬੀ.ਕੇ ਡੀ.ਏ.ਵੀ ਕਾਲਜ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦਾ ਹੈ ਅਤੇ ਇਹੀ ਕਾਰਨ ਹੈ ਕਿ ਖੂਨਦਾਨ ਕੈਂਪ ਕਾਲਜ ਦਾ ਇਕ ਸਾਲਾਨਾ ਸਮਾਗਮ ਹੈ ਅਤੇ ਹਰ ਸਾਲ ਵਿਦਿਆਰਥੀ ਸਵੈ ਇੱਛਾ ਨਾਲ ਖੂਨਦਾਨ ਕਰਦੇ ਹਨ ।
ਡਾ. ਪੀ.ਐਸ ਗਰੋਵਰ ਮੈਡੀਕੇਡ ਹਸਪਤਾਲ ਕੈਂਪ ਦੇ ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਸਨ।ਉਹਨਾਂ ਨੇ ਇਸ ਨੇਕ ਕੰਮ ਲਈ ਕਾਲਜ ਪ੍ਰਿੰਸੀਪਲ, ਪ੍ਰਬੰਧਨ, ਸਟਾਫ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ।ਕੈਂਪ ਦੇ ਦੌਰਾਨ ਕੁੱਲ 60 ਯੂੀਨਟ ਖੁਨ ਇਕੱਠਾ ਕੀਤਾ ਗਿਆ।ਨੌਲੇਜ਼ ਵਿਲਾ ਇੰਟੈਗਰੇਟਿਡ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ (ਇਕ ਗੈਰ ਸਰਕਾਰੀ ਸੰਗਠਨ) ਨੇ ਸਾਰੇ ਖੂਨਦਾਨੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ।
ਅੰਤ ‘ਚ ਸੁਦਰਸ਼ਨ ਕਪੂਰ ਪ੍ਰਧਾਨ ਸਥਾਨਕ ਪ੍ਰਬੰਧਕੀ ਕਮੇਟੀ ਨੇ ਸਮਾਜ ਪ੍ਰਤੀ ਆਪਣੀ ਜ਼ਿੰਮੇਦਾਰੀ ਨੂੰ ਸਮਝਣ ਲਈ ਵਿਦਿਆਰਥਣਾਂ ਦੀ ਭਾਵਨਾ ਦੀ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਨੂੰ ਇਸ ਨੇਕ ਕੰਮ ਲਈ ਵਧਾਈ ਦਿੱਤੀ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media