48 ਸ਼ੱਕੀ ਵਿਅਕਤੀਆਂ ਪਾਸੋ ਬੜੀ ਡੂੰਘਿਆਈ ਨਾਲ ਕੀਤੀ ਗਈ ਪੁੱਛਗਿਛ
ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਡਾ. ਸੁਖਚੈਨ ਸਿੰਘ ਗਿੱਲ ਆਈ.ਪੀ.ਐਸ ਵਲੋਂ ਨਸ਼ਾ ਤਸਕਰਾਂ, ਵਹੀਕਲ ਚੋਰੀ,
ਸਨੈਚਿੰਗ, ਪੀ.ਓ ਅਤੇ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਸਪੈਸ਼ਲ ਸਰਚ ਅਭਿਆਨ ਚਲਾਇਆ ਗਿਆ ਹੈ।ਜਿਸ ਦੇ ਤਹਿਤ ਰਛਪਾਲ ਸਿੰਘ ਪੀ.ਪੀ.ਐਸ ਡੀ.ਸੀ.ਪੀ ਡਿਟੈਕਟਿਵ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਰਾਈਜ਼ ਸਰਚ/ਚੈਕਿੰਗ ਕੀਤੀ ਜਾ ਰਹੀ ਹੈ।
ਅੱਜ ਤੜਕਸਾਰ ਜੋਨ-1 ਦੇ ਥਾਣਾ ਸੁਲਤਾਨਵਿੰਡ ਅਤੇ ਥਾਣਾ ਸੀ ਡਵੀਜ਼ਨ ਦੇ ਇਲਾਕੇ ਗੁਜ਼ਰਪੁਰਾ, ਪੱਤੀ ਪੰਦਰਾ, ਪੱਤੀ ਦਾਦੂਜੱਲਾ, ਪੱਤੀ ਸੁਲਤਾਨ ਦੀ, ਪੱਤੀ ਬਾਬਾ ਜੀਵਨ ਸਿੰਘ, ਪੱਤੀ ਮਨਸੂਰ ਦੀ, ਪੱਤੀ ਭੈਣੀਵਾਲ, ਪੱਤੀ ਬਲੋਲ ਦੀ, ਪੱਤੀ ਸ਼ਾਹੂ ਦੀ ਆਦਿ ਇਲਾਕਿਆਂ ਵਿੱਚ ਰਵੀ ਕੁਮਾਰ, ਆਈ.ਪੀ.ਐਸ ਏ.ਡੀ.ਸੀ.ਪੀ ਡਿਟੈਕਟਿਵ ਵਾਧੂ ਚਾਰਜ਼ ਅੰਮ੍ਰਿ੍ਰਤਸਰ, ਨਵਜੋਤ ਸਿੰਘ ਪੀ.ਪੀ.ਐਸ ਏ.ਡੀ.ਸੀ.ਪੀ ਸ਼ਹਿਰ-1 ਅੰਮ੍ਰਿਤਸਰ ਦੀ ਅਗਵਾਈ ਹੇਠ ਰਵਿੰਦਰ ਸਿੰਘ, ਪੀ.ਪੀ.ਐਸ ਏ.ਸੀ.ਪੀ ਸਾਊਥ, ਹਰਜਿੰਦਰ ਕੁਮਾਰ ਪੀ.ਪੀ.ਐਸ ਏ.ਸੀ.ਪੀ ਪੀ.ਬੀ.ਆਈ/ਐਨ.ਡੀ.ਪੀ.ਐਸ, ਗੁਰਿੰਦਬੀਰ ਸਿੰਘ ਚੰਦੀ ਪੀ.ਪੀ.ਐਸ ਏ.ਸੀ.ਪੀ ਡਿਟੈਕਟਿਵ ਅੰਮ੍ਰਿਤਸਰ ਤੇ ਮੁੱਖ ਅਫਸਰ ਥਾਣਾ ਸੀ ਡਵੀਜ਼ਨ ਅਤੇ ਮੁੱਖ ਅਫਸਰ ਥਾਣਾ ਸੁਲਤਾਨਵਿੰਡ, ਇੰਚਾਰਜ਼ ਸੀ.ਆਈ.ਏ ਸਟਾਫ, ਇੰਚਾਰਜ਼ ਐਂਟੀ ਨਾਰਕੋਟਿਕ ਸੈਲ ਸਮੇਤ ਪੁਲਿਸ ਫੋਰਸ 10 ਕਰਮਚਾਰੀਆਂ ਵਲੋਂ ਸਪਰਾਈਜ਼ ਸਰਚ ਕੀਤੀ ਗਈ।ਸਰਚ ਦੌਰਾਨ ਸ਼ੱਕੀ ਅਤੇ ਜ਼ਰਾਇਮ ਪਸ਼ਾ ਵਿਅਕਤੀਆਂ ਦੀਆਂ ਰਿਹਾਇਸ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।ਇਸ ਤੋ ਇਲਾਵਾ PAIS (punjab artificial intelligence system) app ਰਾਹੀਂ ਫੋਟੋ ਖਿੱਚ ਕੇ ਕ੍ਰਿਮੀਨਲ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਅਤੇ ਵਾਹਨ ਐਪ ਰਾਹੀ ਘਰਾਂ ਦੇ ਅੰਦਰ ਤੇ ਬਾਹਰ ਲੱਗੇ ਵਹੀਕਲਾਂ ਦੀ ਮਾਲਕੀ ਬਾਰੇ ਜਾਂਚ ਕੀਤੀ ਗਈ।ਸਰਚ ਦੌਰਾਨ ਕਰੀਬ 48 ਸ਼ੱਕੀ ਵਿਅਕਤੀਆਂ ਪਾਸੋ ਬੜੀ ਡੂੰਘਆਈ ਨਾਲ ਪੁੱਛਗਿਛ ਕੀਤੀ ਗਈ।
Punjab Post Daily Online Newspaper & Print Media