Sunday, September 13, 2026

ਅਗਰਵਾਲ ਸਭਾ ਦੇ ਅਹੁੱਦੇਦਾਰਾਂ ਨੇ ਵਿਧਾਇਕ ਵਰਿੰਦਰ ਗੋਇਲ ਨੂੰ ਕੀਤਾ ਸਨਮਾਨਿਤ

ਸੰਗਰੂਰ, 5 ਅਪ੍ਰੈਲ (ਜਗਸੀਰ ਲੌਂਗੋਵਾਲ) – ਅਗਰਵਾਲ ਸਭਾ ਸੁਨਾਮ ਦੇ ਅਹੁਦੇਦਾਰਾਂ ਵਲੋਂ ਲਹਿਰਾ ਹਲਕੇ ਦੇ ਵਿਧਾਇਕ ਵਰਿੰਦਰ ਗੋਇਲ ਨੂੰ ਸਨਮਾਨਿਤ ਕੀਤਾ ਗਿਆ।ਵਿਧਾਇਕ ਵਰਿੰਦਰ ਗੋਇਲ ਨੇ ਆਪਣੀ ਜਿੱਤ ਲਈ ਅਗਰਵਾਲ ਸਮਾਜ ਵਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਜਿਥੇ ਹਲਕੇ ਦੇ ਲੋਕਾਂ ਪ੍ਰਤੀ ਮੇਰੀ ਜਿੰਮੇਵਾਰੀ ਹੈ, ਉਥੇ ਅਗਰਵਾਲ ਸਮਾਜ ਨੂੰ ਵੀ ਬਣਦਾ ਮਾਣ ਸਨਮਾਨ ਦੇਣਾ ਉਨਾਂ ਦਾ ਫ਼ਰਜ਼ ਹੈ।
                ਵਿਧਾਇਕ ਵਰਿੰਦਰ ਗੋਇਲ ਨੇ ਕਿਹਾ ਕਿ ਉਨਾਂ ਨੇ ਆਪਣੇ ਸਿਆਸੀ ਜੀਵਨ ਵਿੱਚ ਹਮੇਸ਼ਾਂ ਸੰਘਰਸ਼ ਕੀਤਾ ਹੈ ਅਤੇ ਕਦੇ ਵੀ ਹਾਰ ਨਹੀਂ ਮੰਨੀ।ਉਹ 1992 ਤੋਂ ਰਾਜਨੀਤੀ ਵਿੱਚ ਸੰਘਰਸ਼ ਕਰਦੇ ਆ ਰਹੇ ਹਨ।ਪਰ ਲਹਿਰਾ ਹਲਕੇ ਦੇ ਲੋਕਾਂ ਨੇ ਇਸ ਵਾਰ ਆਪਣਾ ਨੁਮਾਇੰਦਾ ਚੁਣ ਕੇ ਉਨ੍ਹਾਂ ਦਾ ਮਾਣ ਵਧਾਇਆ ਹੈ।ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ‘ਚ ਲੋਕਾਂ ਅਤੇ ਸਮਾਜ ਪ੍ਰਤੀ ਉਨਾਂ ਦੀ ਬਰਾਬਰ ਜ਼ਿੰਮੇਵਾਰੀ ਹੋਵੇਗੀ।
                     ਅਗਰਵਾਲ ਸਭਾ ਸੁਨਾਮ ਦੇ ਪ੍ਰਧਾਨ ਮਨਪ੍ਰੀਤ ਬਾਂਸਲ ਅਤੇ ਸ਼ਾਮ ਲਾਲ ਬਾਂਸਲ ਨੇ ਵਿਧਾਇਕ ਵਰਿੰਦਰ ਗੋਇਲ ਨੂੰ ਜਿੱਤ ਦੀ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਉਨਾਂ ਦੀ ਜਿੱਤ ਨਾਲ ਅਗਰਵਾਲ ਸਮਾਜ ਦਾ ਮਾਣ ਵਧਿਆ ਹੈ ਅਤੇ ਆਸ ਹੈ ਕਿ ਉਹ ਸਮਾਜ ਦਾ ਮਾਣ-ਸਨਮਾਨ ਵਧਾਉਣ ‘ਚ ਹਮੇਸ਼ਾਂ ਤਤਪਰ ਰਹੋਗੇ।
ਇਸ ਮੌਕੇ ਵੈਦ ਪ੍ਰਕਾਸ਼ ਹੋਡਲਾ, ਕ੍ਰਿਸ਼ਨ ਸੰਦੋਹਾ, ਵਿਕਰਮ ਗਰਗ ਆਦਿ ਹਾਜ਼ਰ ਸਨ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …