ਸੰਗਰੂਰ,7 ਅਪ੍ਰੈਲ (ਜਗਸੀਰ ਲੌਂਗੋਵਾਲ) – ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਨਵਲ ਕਾਂਸਲ ਦੇ ਦੇਹਾਂਤ ਕਾਰਨ ਭਾਜਪਾ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਵਿਨੋਦ ਗੁਪਤਾ, ਸ਼ੰਕਰ ਬਾਂਸਲ ਤੇ ਮੰਡਲ ਪ੍ਰਧਾਨ ਅਸ਼ੋਕ ਗੋਇਲ ਨੇ ਕਿਹਾ ਸਾਬਕਾ ਮੰਡਲ ਪ੍ਰਧਾਨ ਨਵਲ ਕਾਂਸਲ ਪਾਰਟੀ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਸਨ।ਪਾਰਟੀ ਨੇ ਜੋ ਵੀ ਜਿੰਮੇਵਾਰੀ ਦਿੱਤੀ, ਉਨ੍ਹਾਂ ਪੂਰੀ ਤਨਦੇਹੀ ਨਾਲ ਨਿਭਾਈ।
ਇਸ ਦੁੱਖ ਦੀ ਘੜੀ ਭਾਜਪਾ ਸੂਬਾ ਕਮੇਟੀ ਮੈਂਬਰ ਲਾਜਪਤ ਗਰਗ, ਡਾ. ਜਗ ਮਹਿੰਦਰ, ਸੈਣੀ ਲਛਮਣ ਰੇਗਰ ਰਾਕੇਸ਼ ਟੋਨੀ, ਰਾਜੀਵ ਮਿੰਟਾ, ਯੋਗੇਸ਼ ਗਰਗ, ਮੁਕੇਸ਼ ਗੋਇਲ, ਜਤਿੰਦਰ ਕਾਲੜਾ ਅਤੇ ਜਿਲ੍ਹਾ ਇਚਾਰਜ਼ ਗੁਰਮੀਤ ਸਿੰਘ ਹੰਡਿਆਇਆ ਨੇ ਸਵਰਗੀ ਨਵਲ ਕਾਂਸਲ ਦੇ ਪਰਿਵਾਰਕ ਮੈਬਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media