ਸੰਗਰੂਰ, 26 ਅਪ੍ਰੈਲ (ਜਗਸੀਰ ਲੌਂਗੋਵਾਲ) – ਸਰਕਾਰੀ ਹਾਈ ਸਮਾਰਟ ਸਕੂਲ ਕਿਲਾ ਭਰੀਆਂ (ਸੰਗਰੂਰ) ਵਿਖੇ ਵਿਸ਼ਵ ਪੁਸਤਕ ਦਿਵਸ ਮਨਾਇਆ ਗਿਆ।ਸਕੂਲ
ਮੁੱਖ ਅਧਿਆਪਕਾ ਸ਼੍ਰੀਮਤੀ ਪੰਕਜ ਨੇ ਵਿਦਿਆਰਥੀਆਂ ਨੂੰ ਪੁਸਤਕਾਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਕਿਤਾਬਾਂ ਸਾਡਾ ਰਾਹ ਦਸੇਰਾ ਹੁੰਦੀਆਂ ਹਨ।ਪੁਸਤਕਾਂ ਪੜ੍ਹ ਕੇ ਹੀ ਜ਼ਿੰਦਗੀ ਵਿੱਚ ਮਹੱਤਵਪੂਰਨ ਬਦਲਾਅ ਆਉਂਦੇ ਹਨ ਅਤੇ ਇਨਸਾਨ ਨੂੰ ਸਫ਼ਲਤਾ ਮਿਲਦੀ ਹੈ।ਦੁਨੀਆਂ ‘ਚ ਜਿਨ੍ਹੀਆਂ ਵੀ ਖੋਜਾਂ ਤੇ ਕ੍ਰਾਂਤੀਆਂ ਹੋਈਆਂ ਹਨ, ਉਨ੍ਹਾਂ ਪਿੱਛੇ ਵੀ ਕਿਸੇ ਨਾ ਕਿਸੇ ਰੂਪ ਵਿਚ ਪੁਸਤਕ ਜਾਂ ਸਾਹਿਤ ਪੜ੍ਹਨ ਤੋਂ ਬਾਅਦ ਪੈਦਾ ਹੋਈ ਪ੍ਰੇਰਨਾ ਹੀ ਸੀ।ਪੰਜਾਬੀ ਅਧਿਆਪਕ ਜਸਵਿੰਦਰ ਸਿੰਘ ਅਤੇ ਲਾਇਬ੍ਰੇਰੀ ਇੰਚਾਰਜ਼ ਸ੍ਰੀਮਤੀ ਮੀਨਾ ਗਰਗ ਨੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ।ਉਨਾਂ ਕਿਹਾ ਕਿ ਪੁਸਤਕਾਂ ਸਾਡਾ ਸੱਚਾ ਮਿੱਤਰ ਹੁੰਦੀਆਂ ਹਨ।ਇਹ ਸਾਡਾ ਇਕਲਾਪਾ ਦੂਰ ਕਰਦੀਆਂ ਹਨ।ਉਨ੍ਹਾਂ ਦੱਸਿਆ ਕਿ ਕਿਤਾਬਾਂ ਜਿਥੇ ਸਾਨੂੰ ਦੁਨੀਆ ਦੇ ਵਿਦਵਾਨਾਂ ਤੇ ਬੁੱਧੀਜੀਵੀਆਂ ਦੇ ਤਜਰਬੇ ਅਤੇ ਦੇਸ਼-ਦੁਨੀਆਂ ਸਬੰਧੀ ਹਰ ਪੱਖ ਤੇ ਹਰ ਵਿਸ਼ੇ ਬਾਰੇ ਭਰਪੂਰ ਗਿਆਨ ਦਿੰਦੀਆਂ ਹਨ, ਉਥੇ ਹੀ ਜ਼ਿੰਦਗੀ ਨੂੰ ਜਿਊਣ ਦਾ ਢੰਗ ਵੀ ਦੱਸਦੀਆਂ ਹਨ।
ਇਸ ਮੌਕੇ ਸਟਾਫ਼ ਮੈਂਬਰ ਸ੍ਰੀਮਤੀ ਮਨਜੀਤ ਕੌਰ, ਸ੍ਰੀਮਤੀ ਪ੍ਰਿਯੰਕਾ, ਸ੍ਰੀਮਤੀ ਰੁਚੀ ਜਿੰਦਲ, ਸ੍ਰੀਮਤੀ ਬਲਵਿੰਦਰ ਕੌਰ, ਸ੍ਰੀਮਤੀ ਰਾਜਿੰਦਰ ਕੌਰ, ਜੀਵਨ ਸਿੰਘ, ਹਰਪ੍ਰੀਤ ਸਿੰਘ ਤੇ ਦਵਿੰਦਰ ਸਿੰਘ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media