Tuesday, September 15, 2026

ਪਟਿਆਲਾ ‘ਚ ਵਾਪਰੀ ਘਟਨਾ ਲਈ ਸ਼ਿਵ ਸੈਨਿਕ, ਪੰਜਾਬ ਸਰਕਾਰ ਤੇ ਪੁਲਿਸ ਜਿੰਮੇਵਾਰ – ਸਿੱਧੂ

ਸੰਗਰੂਰ, 30 ਅਪ੍ਰੈਲ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਸੁਨਾਮ ਇੰਚਾਰਜ਼ ਅਤੇ ਸੀਨੀਅਰ ਮੀਤ ਪ੍ਰਧਾਨ ਕਿਸਾਨ ਯੂਨੀਅਨ ਅੰਮ੍ਰਿਤਸਰ ਅੰਮ੍ਰਿਤਪਾਲ ਸਿੰਘ ਸਿੱਧੂ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਜਦੋਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਇਹ ਜਾਣਕਾਰੀ ਸੀ ਕਿ ਜੇਕਰ ਸ਼ਿਵ ਸੈਨਿਕਾਂ ਨੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਕੀਤੀ ਤਾਂ ਉਸ ਦਾ ਜਬਰਦਸਤ ਵਿਰੋਧ ਹੋਵੇਗਾ।ਫਿਰ ਸਰਕਾਰ ਤੇ ਪੁਲਿਸ ਵਲੋਂ ਸਿਵ ਸੈਨਿਕਾਂ ਨੂੰ ਪਟਿਆਲਾ ਵਿਖੇ ਇਕੱਤਰ ਕਿਉਂ ਹੋਣ ਦਿੱਤਾ ਤੇ ਮਾਹੌਲ ਨੂੰ ਜਾਣ ਬੁੱਝ ਕੇ ਵਿਸਫੋਟਕ ਬਣਾਉਣ ਵਾਲੇ ਸੰਗਠਨਾਂ ਅਤੇ ਮੈਬਰਾਂ ਨੂੰ ਅਗਾਊਂ ਗ੍ਰਿਫ਼ਤਾਰ ਕਿਉਂ ਨਹੀ ਕੀਤਾ ਗਿਆ।ਉਨ੍ਹਾਂ ਕਿਹਾ ਕਿ ਇਸ ਪਿੱਛੇ ਹਕੂਮਤੀ ਸਰਪ੍ਰਸਤੀ ਹੋਣ, ਮਾਹੌਲ ਨੂੰ ਭੜਕਾਊ ਬਣਾ ਕੇ ਸਿੱਖ ਕੌਮ ਨੂੰ ਬਿਨ੍ਹਾਂ ਵਜ੍ਹਾ ਨਿਸ਼ਾਨਾ ਬਣਾਉਣ ਦੀ ਸਾਜਿਸ਼ ਪ੍ਰਤੱਖ ਨਜ਼ਰ ਆ ਰਹੀ ਹੈ ਤੇ ਮਾਹੌਲ ਖ਼ਰਾਬ ਕਰਨ ਲਈ ਸਿਵ ਸੈਨਿਕ, ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਹੀ ਜਿੰਮੇਵਾਰ ਹੈ।ਜਿਨ੍ਹਾਂ ਨੇ ਸਹੀ ਸਮੇ ‘ਤੇ ਸਹੀ ਕਾਰਵਾਈ ਕਰਕੇ ਮਾਹੌਲ ਨੂੰ ਆਪਣੇ ਕਾਬੂ ਵਿਚ ਨਹੀ ਰੱਖਿਆ।
                 ਉਨਾਂ ਉਥੇ ਚੱਲੀ ਗੋਲੀ ਨਾਲ ਇਕ ਸਿੱਖ ਨੌਜਵਾਨ ਬਲਵਿੰਦਰ ਸਿੰਘ ਕਾਲਾ ਅਜਨਾਲੀ (ਫਤਹਿਗੜ੍ਹ ਸਾਹਿਬ) ਦੇ ਜਖ਼ਮੀ ਹੋਣ ਲਈ ਪੁਲਿਸ ਦੀਆਂ ਅਣਗਹਿਲੀਆਂ ਨੂੰ ਜਿੰਮੇਵਾਰ ਠਹਿਰਾਇਆ।ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸੂਝਵਾਨ ਹਿੰਦੂ ਲੀਡਰਸ਼ਿਪ, ਵਿਦਿਆਰਥੀ ਤੇ ਆਮ ਜਨਤਾ ਅਜਿਹੇ ਫਿਰਕੂ ਸੰਗਠਨਾਂ ਦੇ ਮੰਦਭਾਵਨਾ ਭਰੇ ਮਕਸਦਾਂ ਖਿਲਾਫ਼ ਪੂਰੀ ਦ੍ਰਿੜਤਾ ਨਾਲ ਖੜ੍ਹੇਗੀ ਅਤੇ ਪੰਜਾਬ ਦੇ ਮਾਹੌਲ ਨੂੰ ਗੰਧਲਾ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦੇਵੇਗੀ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …