Friday, July 31, 2026

ਮੇਅਰ ਤੇ ਵਿਧਾਇਕ ਨੇ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਵਿਧਾਇਕ ਡਾ: ਜਸਬੀਰ ਸਿੰਘ ਸੰਧੂ ਵਲੋਂ ਮਿਲ ਕੇ ਸਦਰ ਥਾਣੇ ਤੋਂ ਕੰਟੋਨਮੈਂਟ ਚੌਂਕ ਤੱਕ ਜਾਂਦੀ ਸੜਕ ਵਿਚਾਲੇ ਸੈਂਟਰਲ ਵਰਜ਼ (ਡਿਵਾਈਡਰ) ਅਤੇ ਸੜਕ ਦੇ ਦੋਨਾਂ ਕਿਨਾਰਿਆਂ ‘ਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ।ਇਸ ਕੰਮ ‘ਤੇ ਲਗਭਗ 26 ਲੱਖ ਰੁਪਏ ਲਾਗਤ ਆਉਣ ਦਾ ਅਨੁਮਾਨ ਹੈ। ਆਪਣੇ ਸੰਬੋਧਨ ‘ਚ ਮੇਅਰ ਕਰਮਜੀਤ ਸਿੰਘ ਨੇ ਕਿਹਾ ਕਿ ਦੁਨੀਆਂ ਭਰ ਤੋਂ ਲੋਕ ਮੰਦਰ ਮਾਤਾ ਲਾਲ ਦੇਵੀ ਜੀ ਵਿਖੇ ਮੱਥਾ ਟੇਕਣ ਲਈ ਆਉਂਦੇ ਹਨ।ਇਸ ਸੜ੍ਹਕ ਦੇ ਵਿਕਾਸ ਨਾਲ ਜਿਥੇ ਇਲਾਕੇ ਦੀ ਸੁੰਦਰਤਾ ਵਿਚ ਵਾਧਾ ਹੋਵੇਗਾ, ਉੱਥੇ ਸ਼ਰਧਾਲੂਆਂ ਨੂੰ ਵੀ ਇਸ ਦਾ ਲਾਭ ਹੋਵੇਗਾ।ਉਹਨਾਂ ਵਿਸ਼ੇਸ਼ ਤੌਰ ‘ਤੇ ਇਲਾਕੇ ਦੇ ਵਿਕਾਸ ਲਈ ਕੌਂਸਲਰ ਨੀਤੂ ਟਾਂਗਰੀ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
                   ਇਸ ਮੌਕੇ ਕੌਂਸਲਰ ਨੀਤੂ ਟਾਂਗਰੀ, ਸੰਜੀਵ ਟਾਂਗਰੀ ਸਾਹਿਲ ਸੱਗੜ੍ਹ, ਐਡਵੋਕੇਟ ਸ਼ਿਵਮ, ਐਡਵੋਕੇਟ ਧੀਰਜ਼ ਸੋਢੀ, ਐਡਵੋਕੇਟ ਪਵਨ ਚੰਗੋਤਰਾ, ਸੌਂਰਭ ਚੰਗੋਤਰਾ ਅਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …