ਸੰਗਰੂਰ, 21 ਮਈ (ਜਗਸੀਰ ਲੌਂਗੋਵਾਲ) – ਪੰਜਾਬ ਦੇ ਵਿੱਤ ਮੰਤਰੀ ਅਤੇ ਹਲਕਾ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾਂ ਦੇ ਭਰਪੂਰ ਯਤਨਾਂ ਸਦਕਾ ਪਿੰਡ
ਖੋਖਰ ਕਲਾਂ ਦੇ ਲੋਕਾਂ ਨੂੰ ਖੇਤੀ ਲਈ ਨਹਿਰੀ ਪਾਣੀ ਦੀ ਸਪਲਾਈ ਮਿਲਣ ਦਾ ਹੱਲ ਹੋ ਗਿਆ ਹੈ।ਪਿੰਡ ਦੇ ਨੌਜਵਾਨ ਆਗੂ ਜਿੰਦਰ ਖੋਖਰ ਨੇ ਦੱਸਿਆ ਕਿ ਇਹ ਮਸਲਾ ਲਗਭਗ 6 ਸਾਲਾਂ ਤੋਂ ਲਟਕ ਰਿਹਾ ਸੀ।ਪਿਛਲੀਆਂ ਸਰਕਾਰ ਸਮੇਂ ਇਸ ਸਮੱਸਿਆ ਨੂੰ ਲੈ ਕੇ ਉਹ ਬਹੁਤ ਸਾਰੇ ਮੰਤਰੀਆਂ ਨੂੰ ਮਿਲੇ, ਪਰ ਕੋਈ ਵੀ ਸਫਲਤਾ ਪ੍ਰਾਪਤ ਨਹੀਂ ਹੋਈ।ਉਨਾਂ ਦੱਸਿਆ ਕਿ ਇਸ ਵਾਰ ਵੋਟਾਂ ਮੌਕੇ ਜਦੋਂ ਹਰਪਾਲ ਸਿੰਘ ਚੀਮਾਂ ਪਿੰਡ ਖੋਖਰ ਕਲਾਂ ਆਏ ਸਨ ਤਾਂ ਲੋਕਾਂ ਦੀ ਇਹ ਪਹਿਲੀ ਮੰਗ ਸੀ ਕਿ ਪਿੰਡ ਲਈ ਨਹਿਰੀ ਪਾਣੀ ਦਾ ਹੱਲ ਕੀਤਾ ਜਾਵੇ, ਕਿਉਂਕਿ ਪਿੰਡ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਬੂੰਦ ਵੀ ਨਹੀਂ ਮਿਲ ਰਹੀ।ਅੱਜ ਪਿੰਡ ਉਸ ਸਮੇ ਖੁਸ਼ੀ ਦਾ ਮਾਹੌਲ ਹੋ ਗਿਆ, ਜਦੋ ਵਿੱਤ ਮੰਤਰੀ ਚੀਮਾਂ ਦੇ ਯਤਨਾਂ ਨਾਲ ਅੜਕਵਾਸ ਰਜਵਾਹਾ ਮੋਘਾ ਨੰਬਰ 2 (ਖੋਖਰ ਕਲਾਂ) ਵਿੱਚ ਮੋਘੇ ਲੱਗਣ ਦਾ ਕੰਮ ਸ਼ੁਰ ਹੋ ਗਿਆ।ਜਿਸ ਨਾਲ 700-800 ਕਿਲੇ ਜ਼ਮੀਨ ਨੂੰ ਨਹਿਰੀ ਪਾਣੀ ਮਿਲਣ ਦਾ ਲਾਭ ਹੋਇਆ ਹੈ।ਇਸ ਨਾਲ ਫਸਲਾਂ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ ਅਤੇ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੋਵੇਗੀ।ਪਿੰਡ ਵਾਸੀਆਂ, ਸਮੂਹ ਗ੍ਰਾਮ ਪੰਚਾਇਤ ਤੇ ਆਪ ਦੀ ਟੀਮ ਨੇ ਇਸ ਸ਼ੁਭ ਕਾਰਜ਼ ਲਈ ਹਰਪਾਲ ਸਿੰਘ ਚੀਮਾਂ ਦਾ ਧੰਨਵਾਦ ਕੀਤਾ ਹੈ ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media