Saturday, April 11, 2026

ਯਾਦਗਾਰੀ ਹੋ ਨਿਬੜਿਆ ਚਾਰ ਰੋਜ਼ਾ ਪੰਜਵਾਂ ਲਸੋਈ ਕ੍ਰਿਕਟ ਕੱਪ

ਪ੍ਰਧਾਨ ਕਾਕਾ ਲਾਸੋਈ ਨੇ ਕੀਤੀ ਇਨਾਮਾਂ ਦੀ ਵੰਡ

ਜੌੜੇਪੁਲ ਜਰਗ, 22 ਮਈ (ਨਰਪਿੰਦਰ ਬੈਨੀਪਾਲ) – ਇਥੋਂ ਨਜ਼ਦੀਕੀ ਪਿੰਡ ਲਸੋਈ ਵਿਖੇ ਨੌਜਵਾਨ ਸਪੋਰਟਸ ਕਲੱਬ ਲਸੋਈ ਦੇ ਕ੍ਰਿਕਟ ਯੂਨਿਟ ਵਲੋਂ ਪ੍ਰਧਾਨ ਹਰਸਾਹਿਬ ਟਿਵਾਣਾ ਤੇ ਸਰਪਰਸਤ ਕਰਨਵੀਰ ਟਿਵਾਣਾ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਅਤੇ ਐੱਨਆਰਆਈ ਵੀਰਾਂ ਦੇ ਵਡਮੁੱਲੇ ਸਹਿਯੋਗ ਸਦਕਾ ਚਾਰ ਰੋਜ਼ਾ ਪੰਜਵਾਂ ਕ੍ਰਿਕਟ ਕੱਪ ਯਾਦਗਾਰੀ ਹੋ ਨਿਬੜਿਆ।ਇਸ ਦੌਰਾਨ ਪੁੱਜੀਆਂ ਕੁੱਲ 48 ਟੀਮਾਂ ‘ਚੋ’ ਰੱਖੜਾ ਦੀ ਟੀਮ ਨੇ ਪਹਿਲਾ ਇਨਾਮ 33000/- ਰੁਪਏ ਤੇ ਕੱਪ, ਦੂਜਾ ਇਨਾਮ ਰੋੜੀਵਾਲ ਦੀ ਟੀਮ ਨੇ 21000/- ਰੁਪਏ ਤੇ ਕੱਪ , ਤੀਜਾ ਇਨਾਮ ਕੌਲਗੜ੍ਹ ਦੀ ਟੀਮ ਨੇ 5100/- ਤੇ ਕੱਪ ਅਤੇ ਚੋਥਾ ਇਨਾਮ ਭੈਣੀ ਕੰਬੋਆਂ ਦੀ ਟੀਮ ਨੇ 5100/- ਰੁਪਏ ਅਤੇ ਕੱਪ ਹਾਸਿਲ ਕੀਤਾ।ਇਸ ਸਮੇਂ ਚੁਣੇ ਬੈਸਟ ਬੈਟਸਮੈਨ ਕਾਲੂ ਨੋਗਾਵਾ ਨੂੰ ਪੱਖਾ ਤੇ ਟ੍ਰਾਫ਼ੀ, ਬੈਸਟ ਬੌਲਰ ਪਵਨ ਰੱਖੜਾ ਨੂੰ ਪੱਖਾ ਤੇ ਟ੍ਰਾਫ਼ੀ ਅਤੇ ਮੈਨ ਆਫ ਦੀ ਸੀਰੀਜ਼ ਬੀਨ ਸਹਾਰਨ ਮਾਜ਼ਰਾ ਨੂੰ ਐਲ.ਈ.ਡੀ ਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ।ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਵਜੋਂ ਪੁੱਜੇ ਯੂਥ ਅਕਾਲੀ ਦਲ ਬਾਦਲ ਦੇ ਕੌਮੀ ਜਨਰਲ ਸਕੱਤਰ ਤੇ ਨੌਜਵਾਨ ਸਪੋਰਟਸ ਕਲੱਬ ਲਸੋਈ ਦੇ ਪ੍ਰਧਾਨ ਦਲਵੀਰ ਸਿੰਘ ਕਾਕਾ ਟਿਵਾਣਾ ਲਸੋਈ ਨੇ ਕੀਤੀ ਤੇ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਮੁਬਾਰਕਵਾਦ ਦਿੱਤੀ।
                    ਵਿਸ਼ੇਸ਼ ਮਹਿਮਾਨ ਸਰਗਰਮ ਆਗੂ ਹਰਮਿੰਦਰ ਸਿੰਘ ਨਿੱਕਾ ਮਾਨਵੀ, ਅਵਤਾਰ ਸਿੰਘ ਬਾਬਾ, ਸੁਰਿੰਦਰ ਸਿੰਘ ਡੁੱਗੀ, ਸਾਬਕਾ ਸੰਮਤੀ ਮੈਂਬਰ ਹਰਵੇਲ ਸਿੰਘ ਲਾਡੀ ਲਸੋਈ, ਹਰਵੀਰ ਸਿੰਘ ਗੋਗਾ, ਐਡਵੋਕੇਟ ਅਜੇ ਕੁਮਾਰ, ਹਰਜੋਤ ਰੰਧਾਵਾ, ਮੰਟੂ ਟਿਵਾਣਾ, ਰਣਜੀਤ ਸਿੰਘ, ਨੰਬਰਦਾਰ ਜਸਪਾਲ ਸਿੰਘ ਤੇ ਰਣਜੀਤ ਸਿੰਘ ਜੀਤੀ ਨੇ ਵਿਸ਼ੇਸ਼ ਤੋਰ ‘ਤੇ ਸ਼ਮੂਲੀਅਤ ਕੀਤੀ।ਕ੍ਰਿਕਟ ਮੈਚਾਂ ਦੀ ਕੁਮੈਂਟਰੀ ਕਾਲਾ ਧਨੋ, ਕਪਿਲ ਧੂਰੀ, ਨੰਬਰਦਾਰ ਟੇਲਰ ਤੇ ਰਾਜਨ ਹੀਰਾਂ ਨੇ ਕੀਤੀ।ਆਖੀਰ ‘ਚ ਕ੍ਰਿਕਟ ਕਲੱਬ ਦੇ ਪ੍ਰਧਾਨ ਹਾਰਸਾਹਿਬ ਟਿਵਾਣਾ ਤੇ ਸ੍ਰਪਰਸਤ ਕਰਨਵੀਰ ਟਿਵਾਣਾ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ।
                  ਇਸ ਮੌਕੇ ਕਲੱਬ ਦੇ ਅਹੁੱਦੇਦਾਰ ਦਿਲਪ੍ਰੀਤ ਟਿਵਾਣਾ, ਸੌਰਵ ਟਿਵਾਣਾ, ਜਸ਼ਨ ਟਿਵਾਣਾ, ਹਰਪ੍ਰੀਤ ਟਿਵਾਣਾ, ਮਨੀ ਲਸੋਈ, ਰਾਜੀ ਲਸੋਈ, ਰਵੀ ਟਿਵਾਣਾ, ਅਕਾਸ਼ ਟਿਵਾਣਾ, ਜਸਕਰਨ ਟਿਵਾਣਾ, ਅੰਮ੍ਰਿਤ ਮਲਹਾਂਸ, ਕਮਲ ਟਿਵਾਣਾ, ਕਰਨ ਟਿਵਾਣਾ, ਰਾਹੁਲ ਟਿਵਾਣਾ, ਕੁਲਵਿੰਦਰ ਟਿਵਾਣਾ, ਗੁਰਜਾਪ ਟਿਵਾਣਾ, ਐਨ.ਆਰ.ਆਈ ਵੀਰ ਸੁਖਰਾਜ ਟਿਵਾਣਾ, ਸੈਂਟੀ ਟਿਵਾਣਾ, ਅਰਸ਼ ਕੈਨੇਡਾ, ਸੋਨੂ ਆਸਟ੍ਰੇਲੀਆ, ਅਮਨਦੀਪ ਆਸਟ੍ਰੇਲੀਆ, ਗੁਰਬਖਸ਼ ਕੈਨੇਡਾ ਤੇ ਅਰਸ਼ ਮਾਨ ਕੈਨੇਡਾ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …