Tuesday, March 10, 2026

ਸ਼ੁਕਰਾਨਾ ਸਮਾਗਮ ਦੌਰਾਨ ਮਨਵਿੰਦਰ ਸਿੰਘ ਗਿਆਸਪੁਰਾ ਦਾ ਵਿਸ਼ੇਸ਼ ਸਨਮਾਨ

ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਭ ਦੇ ਕੰਮ ਕਰਾਂਗਾ – ਗਿਆਸਪੁਰਾ

ਜੌੜੇਪੁਲ ਜਰਗ, 22 ਮਈ (ਨਰਪਿੰਦਰ ਬੈਨੀਪਾਲ) – ਗੁਰਦੁਆਰਾ ਸ਼੍ਰੀ ਹਰਗੋਬਿੰਦਪੁਰਾ ਸਾਹਿਬ ਜਰਗ ਵਿਖੇ ਆਮ ਆਦਮੀ ਪਾਰਟੀ ਪਿੰਡ ਜਰਗ ਵਲੋਂ ਵਿਧਾਨ ਸਭਾ ਹਲਕਾ ਪਾਇਲ ਤੋਂ ਆਪ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਸ਼ਾਨਦਾਰ ਜਿੱਤ ‘ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਹਿੱਤ ਸਮਾਗਮ ਕਰਵਾਇਆ ਗਿਆ।ਇਸ ਸਮੇਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।ਜਿਸ ਦੌਰਾਨ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵਿਸ਼ੇਸ਼ ਤੋਰ ‘ਤੇ ਸ਼ਮੂਲੀਅਤ ਕੀਤੀ।ਉਹਨਾਂ ਦੇ ਨਾਲ ਆਪ ਦੇ ਲੋਕ ਸਭਾ ਇੰਚਾਰਜ਼ ਨਵਜੋਤ ਸਿੰਘ ਮੰਡੇਰ ਜਰਗ, ਆਪ ਆਗੂ ਅਵਿਨਾਸ਼ਪ੍ਰੀਤ ਸਿੰਘ ਜੱਲ੍ਹਾ, ਆਪ ਆਗੂ ਪ੍ਰਗਟ ਸਿੰਘ ਸਿਹਾੜ, ਅਮਰਦੀਪ ਸਿੰਘ ਕੂਹਲੀ, ਕੁਲਜਿੰਦਰ ਸਿੰਘ ਦੇੈਹੜਿੂ, ਕਰਨ ਸਿਹੋੜਾ ਤੇ ਪੀ.ਏ ਮਨਜੀਤ ਸਿੰਘ ਆਦਿ ਹਾਜ਼ਰ ਸਨ।ਵਿਧਾਇਕ ਗਿਆਸਪੁਰਾ ਨੇ ਪਿੰਡ ਦੇ ਸਮੂਹ ਵੋਟਰਾਂ ਤੇ ਸਮਰਥਕਾਂ ਦਾ ਹਾਰਦਿਕ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਹਲਕਾ ਵਾਸੀਆਂ ਦੀ ਸੇਵਾ ਲਈ ਵਚਨਵੱਧ ਹਨ।
ਪਿੰਡ ਵਾਸੀਆਂ ਵਲੋਂ ਪਿੰਡ ਜਰਗ ਵਿਖੇ ਬੰਦ ਪਏ ਸੇਵਾ ਕੇਂਦਰ ਨੂੰ ਮੁੜ ਚਾਲੂ ਕਰਵਾਉਣ, ਗਰੀਬ ਵਰਗ ਦੇ ਘਰਾਂ ਦੀ ਉਸਾਰੀ ਲਈ ਵਿਸ਼ੇਸ਼ ਗਰਾਂਟ, ਜੌੜੇਪੁਲ ਤੋਂ ਪਾਇਲ ਨੂੰ ਜਾਂਦੀਆਂ ਸਰਕਾਰੀ ਬੱਸਾਂ ਦੇ ਬੰਦ ਪਏ ਰੂਟਾਂ ਨੂੰ ਮੁੜ ਚਲਾਉਣ, ਸਵੇਰੇ 7.55 ਤੋਂ 10.30 ਤੱਕ ਖੰਨੇ ਨੂੰ ਸਰਕਾਰੀ ਬੱਸਾਂ ਚਲਾਉਣ, ਸਰਕਾਰੀ ਉੱਪ ਸਿਹਤ ਕੇਂਦਰ ਜਰਗ ਵਿਖੇ ਪੱਕੇ ਤੌਰ ‘ਤੇ 24 ਘੰਟੇ ਲਈ ਡਾਕਟਰ ਨਿਯੁੱਕਤ ਕਰਨ, ਆਰਥਿਕ ਪੱਖੋਂ ਗਰੀਬ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਅਪਨਾਉਣ ਲਈ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਤੇ ਵਿੱਤ ਕਾਰਪੋਰੇਸ਼ਨ ਚੰਡੀਗੜ੍ਹ ਦਫ਼ਤਰ ਲੁਧਿਆਣਾ ਰਾਹੀਂ ਕਰਜ਼ਾ ਵਿਧੀ ਸੌਖੀ ਬਣਾਉਣ ਅਤੇ ਅਨੁਸੂਚਿਤ ਜਾਤੀਆਂ ਦੇ ਰੁਕੇ ਹੋਏ ਵਜੀਫ਼ੇ ਖਾਤਿਆਂ ਵਿੱਚ ਪਾਉਣ ਸਬੰਧੀ ਮੰਗਾਂ ‘ਤੇ ਚਾਨਣਾ ਪਾਇਆ ਗਿਆ।ਗਿਆਸਪੁਰਾ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਇੰਚਾਰਜ਼ ਨਵਜੋਤ ਸਿੰਘ ਮੰਡੇਰ ਜਰਗ ਨਾਲ ਸਲਾਹ ਕਰਕੇ ਸਾਰੀਆਂ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਨਗੇ ਅਤੇ ਗਰਬ ਬੱਚਿਆਂ ਦੇ ਵਜੀਫ਼ੇ ਇਸ ਹਫ਼ਤੇ ਦੇ ਅੰਦਰ-ਅੰਦਰ ਖਾਤਿਆਂ ਵਿੱਚ ਪੈ ਜਾਣਗੇ।
             ਆਪ ਦੀ ਜਰਗ ਇਕਾਈ ਤੇ ਸਮੂਹ ਪਾਰਟੀ ਵਰਕਰਾਂ ਅਤੇ ਸਰਪੰਚ ਜਸਪ੍ਰੀਤ ਸਿੰਘ ਸੋਨੀ ਸਮੂਹ ਗ੍ਰਾਮ ਪੰਚਾਇਤ ਜਰਗ ਵਲੋਂ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਨਵਜੋਤ ਸਿੰਘ ਮੰਡੇਰ ਜਰਗ ਨੇ ਸਮੂਹ ਸੰਗਤ ਦਾ ਹਾਰਦਿਕ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਅਕਾਲੀ, ਕਾਂਗਰਸੀ ਤੇ ਬਸਪਾ ਆਗੂ ਇਸ ਸਮਾਗਮ ਵਿੱਚ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸ਼ਾਮਲ ਹੋਏ।
                  ਇਸ ਮੌੇਕੇ ਆਪ ਦੇ ਸਰਕਲ ਇੰਚਾਰਜ ਅਮਨ ਮੰਡੇਰ ਜਰਗ, ਹਰਜੀਤ ਸਿੰਘ ਮੰਟੂ, ਸਰਬਜੀਤ ਸਿੰਘ ਸਰਬੀ ਮੰਡੇਰ, ਸਰਪੰਚ ਜਸਪ੍ਰੀਤ ਸਿੰਘ ਸੋਨੀ ਜਰਗ, ਅਮਰਜੀਤ ਸਿੰਘ ਝੱਜ, ਨਰਿੰਦਰ ਸਿੰਘ ਮੰਡੇਰ, ਗਾਇਕ ਐਮ.ਸਫ਼ੀ, ਸਾਬਕਾ ਸਰਪੰਚ ਜਤਿੰਦਰ ਸਿੰਘ ਭਿੰਦਾ, ਕਮਲਜੀਤ ਸਿੰਘ, ਦਵਿੰਦਰ ਸਿੰਘ ਵੀਡੀਓ, ਗਾਇਕ ਸ਼ਾਹਨਿਵਾਜ਼ ਖਾਂ ਬਿੱਲੀ, ਹਰਤੇਜ ਸਿੰਘ ਰੌਣੀ, ਹਰਮਿਲਾਪ ਸਿੰਘ ਕਾਕਾ, ਮਨਦੀਪ ਸਿੰਘ ਗੋਲੀ, ਮਨਮੋਹਣ ਸਿੰਘ ਮੰਡੇਰ, ਪੁਨੀਤ ਮੰਡੇਰ, ਅਮਰਦੀਪ ਸਿੰਘ ਮੰਡੇਰ, ਜਸਮੇਲ ਸਿੰਘ ਮੰਡੇਰ, ਨਵਤੇਜ ਸਿੰਘ ਨਵੀ, ਪੰਚ ਗੁਰਿੰਦਰ ਸਿੰਘ ਗਿੰਦੀ ਮੁੱਲਾਂਪੁਰ ਤੇ ਪੰਚ ਗੁਰਮੀਤ ਸਿੰਘ ਮਾਂਹਪੁਰ ਸਮੇਤ ਵੱਡੀ ਗਿਣਤੀ ‘ਚ ਪਤਵੰਤੇ ਹਾਜ਼ਰ ਸਨ।ਸਟੇਜ ਸਕੱਤਰ ਦੀ ਜਿੰਮੇਵਾਰੀ ਜੋਗਿੰਦਰ ਸਿੰਘ ਆਜ਼ਾਦ ਜਰਗ ਨੇ ਨਿਭਾਈ।ਇਸ ਸਮਾਗਮ ‘ਚ ਪਹਿਲੀ ਵਾਰ ਸਮੁੱਚੇ ਪਿੰਡ ਦੀ ਆਪਸੀ ਭਾਈਚਾਰਕ ਸਾਂਝ ਦੇਖਣ ਨੂੰ ਮਿਲੀ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …