ਸੰਗਰੂਰ, 26 ਮਈ (ਜਗਸੀਰ ਲੌਂਗੋਵਾਲ)- ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਆਪਣੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦਿਆਂ ਭਾਈ ਮਲਕੀਤ ਸਿੰਘ
ਚੰਗਾਲ ਨੂੰ ਪਾਰਟੀ ਦੇ ਅਨੁਸੂਚਿਤ ਜਾਤੀ ਵਿੰਗ ਦਾ ਕੌਮੀ ਪ੍ਰਧਾਨ ਨਿਯੁੱਕਤ ਕੀਤਾ ਗਿਆ।ਪਾਰਟੀ ਸੁਪਰੀਮੋ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ ਅਤੇ ਹੋਰ ਸੀਨੀਅਰ ਲੀਡਰਸ਼ਿਪ ਵਲੋਂ ਉਨ੍ਹਾਂ ਨੂੰ ਪਾਰਟੀ ਦੇ ਮੁੱਖ ਦਫ਼ਤਰ ਮੁਹਾਲੀ ਵਿਖੇ ਨਿਯੁੱਕਤੀ ਪੱਤਰ ਸੌਂਪਿਆ ਗਿਆ।ਭਾਈ ਮਲਕੀਤ ਸਿੰਘ ਚੰਗਾਲ ਦੇ ਕੌਮੀ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂਆਂ ਵਲੋਂ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।ਪਾਰਟੀ ਦੇ ਸ਼ਹਿਰੀ ਬਲਾਕ ਪ੍ਰਧਾਨ ਏ.ਪੀ ਸਿੰਘ ਬਾਬਾ, ਕੁਲਵੰਤ ਸਿੰਘ ਗਹਿਲਾਂ ਨੇ ਕਿਹਾ ਕਿ ਭਾਈ ਮਲਕੀਤ ਸਿੰਘ ਚੰਗਾਲ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਲਈ ਸੇਵਾਵਾਂ ਦਿੰਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਮਿਹਨਤ ਅਤੇ ਤਨਦੇਹੀ ਨਾਲ ਕੰਮ ਕਰਨ ਦੀ ਬਦੌਲਤ ਉਨ੍ਹਾਂ ਨੂੰ ਇਸ ਵੱਡੇ ਰੁਤਬੇ ਨਾਲ ਨਿਵਾਜ਼ਿਆ ਗਿਆ ਹੈ।ਭਾਈ ਚੰਗਾਲ ਦੀ ਇਸ ਨਿਯੁੱਕਤੀ ਨਾਲ ਸਮੁੱੱੱੱੱੱਚਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਹੋਰ ਮਜ਼ਬੂਤ ਹੋਵੇਗਾ।ਭਾਈ ਮਲਕੀਤ ਸਿੰਘ ਚੰਗਾਲ ਨੇ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ ਅਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ।
ਇਸ ਮੌਕੇ ਅਮਰ ਸਿੰਘ ਚਾਹਲ, ਮੁਕੇਸ ਕੁਮਾਰ, ਸੁੰਦਰ ਦਾਸ, ਸਰਬਜੀਤ ਕੌਰ ਕੁਲਾਰਾਂ, ਭਗਵਾਨ ਸਿੰਘ ਢੰਡੋਲੀ, ਸੁਖਪਾਲ ਸਿੰਘ ਬੁਰਜ਼, ਜਸਵੀਰ ਸਿੰਘ ਭਲਵਾਨ, ਕੁਲਦੀਪ ਸਿੰਘ ਭਲਵਾਨ, ਰਜਿੰਦਰ ਸਿੰਘ ਰਾਜੀ, ਵਰਿਆਮ ਸਿੰਘ ਚੰਦੜ, ਸੁਖਚੈਨ ਸਿੰਘ ਸਾਰੋੰ, ਜਗਸੀਰ ਪੁਰੀ, ਗੁਰਦੀਪ ਸਿੰਘ ਫੱਗੂਵਾਲਾ ਹਾਜ਼ਰ ਸਨ।
Check Also
ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਦੀ ਡੀ.ਸੀ ਅੰਮ੍ਰਿਤਸਰ ਨਾਲ ਮੀਟਿੰਗ
ਅੰਮ੍ਰਿਤਸਰ, 24 ਅਗਸਤ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵਲੋਂ ਪੰਜਾਬ ਮੁਲਾਜ਼ਮ ਤੇ …
Punjab Post Daily Online Newspaper & Print Media