Thursday, October 8, 2026

ਈ.ਵੀ.ਐਮ ਮਸ਼ੀਨਆਂ ਨੂੰ ਸਟਰਾਂਗ ਰੂਮ ਤੋਂ ਵੇਅਰਹਾਊਸ ‘ਚ ਤਬਦੀਲ ਕਰਨ ਦਾ ਕੰਮ ਸ਼ੁਰੂ

ਜਿਲ੍ਹਾ ਚੋਣ ਅਫਸਰ ਨੇ ਲਿਆ ਜਾਇਜ਼ਾ

ਕਪੂਰਥਲਾ, 26 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਵਿਸ਼ੇਸ ਸਾਰੰਗਲ ਵਲੋਂ ਵਿਰਸਾ ਵਿਹਾਰ ਵਿਖੇ ਸਥਿਤ ਸਟਰਾਂਗ ਰੂਮਾਂ ਤੋਂ ਈ.ਵੀ ਐਮ ਮਸ਼ੀਨਾਂ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਜਿਲ੍ਹਾ ਵੇਅਰਹਾਊਸ ਵਿਖੇ ਤਬਦੀਲ ਕਰਨ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ ਗਿਆ।ਬੀਤੇ ਕੱਲ੍ਹ ਚੋਣ ਵਿਭਾਗ ਦੇ ਅਧਿਕਾਰੀਆਂ ਵਲੋਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਇਹ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ।ਉਨ੍ਹਾਂ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਭੁਲੱਥ, ਸੁਲਤਾਨਪੁਰ ਲੋਧੀ ਤੇ ਫਗਵਾੜਾ ਹਲਕੇ ਲਈ ਵਰਤੀਆਂ ਈ.ਵੀ ਐਮ ਦੇ ਸਟਰਾਂਗ ਰੂਮ, ਉਨ੍ਹਾਂ ਦੀ ਸੁਰੱਖਿਆ, ਸੀ.ਸੀ.ਟੀ.ਵੀ ਦੀ ਫੁਟੇਜ਼ ਆਦਿ ਦਾ ਵੀ ਨਿਰੀਖਣ ਕੀਤਾ।
                 ਜਿਲ੍ਹਾ ਚੋਣ ਤਹਿਸੀਲਦਾਰ ਸ੍ਰੀਮਤੀ ਮਨਜੀਤ ਕੌਰ ਨੇ ਦੱਸਿਆ ਕਿ ਭੁਲੱਥ, ਸੁਲਤਾਨਪੁਰ ਲੋਧੀ ਤੇ ਫਗਵਾੜਾ ਹਲਕਿਆਂ ਦੀ ਈ.ਵੀ.ਐਮ ਨੂੰ ਵੇਅਰਹਾਊਸ ‘ਚ ਰੱਖਣ ਦਾ ਕੰਮ ਜਾਰੀ ਹੈ।ਇਸ ਤੋਂ ਇਲਾਵਾ ਟੀ-1 ਤੋਂ ਟੀ-4 ਦੀ ਵੀ.ਵੀ ਪੈਟ ਦੀ ਸੈਗਰੀਗੇਸ਼ਨ ਦਾ ਕੰਮ ਵੀ ਮੁਕੰਮਲ ਕੀਤਾ ਗਿਆ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …