Tuesday, April 28, 2026

ਗੁ: ਅਟਾਰੀ ਸਾਹਿਬ ਵਿਖੇ ਲਗਾਇਆ ਗਿਆ ਫ੍ਰੀ ਮੈਡੀਕਲ ਚੈਕਅੱਪ ਕੈਂਪ

PPN3011201411
ਅੰਮ੍ਰਿਤਸਰ, 30 ਨਵੰਬਰ (ਸੁਖਬੀਰ ਸਿੰਘ)  ਸਮਾਜ ਭਲਾਈ ਕੰਮਾਂ ‘ਚ ਮੋਹਰੀ ਯੂਥ ਫਾਰ ਗਲੋਬਲ ਪੀਸ ਅਤੇ ਟਰਾਂਸਫੋਮੇਸ਼ਨ ਸੰਸਥਾ ਦੇ ਸਹਿਯੋਗ ਨਾਲ ਪਿੰਡ ਸੁਲਤਾਨਵਿੰਡ ਸਥਿਤ ਇਤਿਹਾਸਕ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਫ੍ਰੀ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਦਾ ਉਦਘਾਟਨ ਹਲਕਾ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ (ਸਿੱਖਿਆ) ਸ੍ਰ. ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਕੀਤਾ ਗਿਆ।ਕੈਂਪ ‘ਚ ਡਾ. ਆਰ. ਪੀ ਸਿੰਘ ਬੋਪਾਰਾਏ, ਡਾ. ਸੁਧੀਰ ਅਬਨੋਲ, ਡਾ. ਸ਼ੰਕਰ ਲਾਲ ਮੋਰਿਆ ਆਦਿ ਮਾਹਿਰ ਡਾਕਟਰਾਂ ਨੇ 300 ਦੇ ਕਰੀਬ ਮਰੀਜ਼ਾਂ ਦਾ ਚੈਕਅੱਪ ਕੀਤਾ ਅਤੇ ਇਸੇ ਦੌਰਾਨ ਈ.ਸੀ.ਜੀ, ਸ਼ੂਗਰ, ਬੀ.ਐਮ.ਡੀ. ਵਰਗੇ ਟੈਸਟ ਬਿਲਕੁਲ ਮੁਫਤ ਕੀਤੇ ਗੲ ਅਤੇ ਲੋੜਵੰਦਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ।
ਸ੍ਰ. ਬੁਲਾਰੀਆ ਨੇ ਯੂਥ ਫਾਰ ਗਲੋਬਲ ਪੀਸ ਅਤੇ ਟਰਾਂਸਫੋਮੇਸ਼ਨ ਸੰਸਥਾ ਦੇ ਉਕਤ ਮਹਾਨ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮਾਜ ਭਲਾਈ ਦੇ ਕੰਮਾਂ ‘ਚ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਪ੍ਰਧਾਨ ਰਾਣਾ ਪਲਵਿੰਦਰ ਸਿੰਘ ਦੋਬੁਰਜੀ, ਮੈਨੇਜਰ ਜੋਬਨਜੀਤ ਸਿੰਘ ਸ਼ੰਕਰਪੁਰੀਆ, ਅਰਵਿੰਦਰ ਸਿੰਘ ਭਾਟੀਆ, ਬਲਜੀਤ ਸਿੰਘ ਬੱਬੂ ਮਾਨਾਵਾਲਾ, ਗ੍ਰੰਥੀ ਬਲਦੇਵ ਸਿੰਘ, ਸੁਰਜੀਤ ਸਿੰਘ, ਅਮਰਜੀਤ ਸਿੰਘ ਭੋਲੇਕੇ, ਸੋਨੂੰ ਚੱਢਾ, ਸਰਬਜੀਤ ਸਿੰਘ ਸੰਨੀ, ਡਾ. ਅਮਰਜੀਤ ਸਿੰਘ ਸੋਹਲ, ਪ੍ਰਧਾਨ ਸ਼ਾਮ ਲਾਲ ਤ੍ਰੇਹਨ, ਹਰਜੀਤ ਸਿੰਘ ਬਾਜਵਾ, ਮਨਮੋਹਨ ਸਿੰਘ, ਚਰਨਜੀਤ ਸਿੰਘ ਕੈਰੋਂ, ਅਮਨ ਸੋਹਲ, ਅਰੁਣ ਅਰੋੜਾ, ਸੁੱਚਾ ਸਿੰਘ ਆਦਿ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply