
ਅੰਮ੍ਰਿਤਸਰ, 30 ਨਵੰਬਰ (ਰੋਮਿਤ ਸ਼ਰਮਾ) – ਔਰਤ ਸਿਰਫ ਰੋ ਸਕਦੀ ਹੈ, ਦਲੀਲਾਂ ਪੇਸ਼ ਨਹੀ ਕਰ ਸਕਦੀ।ਔਰਤ ਦੀ ਸਭ ਤੋਂ ਵੱਡੀ ਦਲੀਲ ਉਸ ਦੀਆਂ ਅੱਖਾਂ ਵਿੱਚ ਛਲਕੇ ਹੰਝੂ ਹੁੰਦੇ ਹਨ।ਅੋਰਤ ਦੀ ਵਕਾਲਤ ਕਰਦਾ, ਪਰ ਦਿੱਲ ਦੀ ਚੀਸ ਵਧਾ ਦੇਣ ਵਾਲਾ ਇਹ ਡਾਇਲਾਗ ਪੱਥਰ ਤੋਂ ਪੱਥਰ ਇਨਸਾਨ ਨੂੰ ਵੀ ਹਿਲਾ ਕੇ ਰੱਖ ਦਿੰਦਾ ਹੈ।ਜੀ ਹਾਂ ਇਹ ਡਾਇਲਾਗ ਉਸ ਨਾਟਕ ਦਾ ਹੈ, ਜਿਸ ਵਿੱਚ ਸਾਅਦਤ ਹਸਨ ਮੰਟੋ ਦੀ ਕਹਾਣੀ ਸੜਕ ਕਿਨਾਰੇ ਨੂੰ ਅਧਾਰ ਬਣਾਇਆ ਗਿਆ ਹੈ ਅਤੇ ਉਸ ਵਿੱਚ ਰੰਗ ਭਰਿਆ ਹੈ ਅੰਮ੍ਰਿਤਾ ਪ੍ਰੀਤਮ ਅਤੇ ਸਾਹਿਰ ਲੁਧਿਆਣਵੀ ਦੀਆਂ ਕਵਿਤਾਵਾਂ ਤੇ ਪੱਤਰਾਂ ਦਾ।ਖਾਲਸਾ ਕਾਲਜ ਦੇ ਪੰਜਾਬ ਨਾਟਸ਼ਾਲਾ, ਖਾਲਸਾ ਕਾਲਜ ਰੰਗ ਮੰਚ ਅਤੇ ਅਨਾਮਿਕਾ ਥਇਏਟਰ ਗਰੁੱਪ ਅੰਮ੍ਰਿਤਸਰ ਦੀ ਪੇਸ਼ਕਸ਼ ਨਾਟਕ ਅਨਫਿਨਿਸ਼ਡ ਪੇਂਟਿੰਗ ਸ਼ਨੀਵਾਰ ਤੇ ਐਤਵਾਰ ਨੂੰ ਪੰਜਾਬ ਨਾਟਸ਼ਾਲਾ ਦੇ ਮੰਚ ‘ਤੇ ਅਮਿਟ ਛਾਪ ਛੱਡ ਗਿਆ।
ਇਸ ਮਹਿਲਾ ਪ੍ਰਧਾਨ ਨਾਟਕ ਰਾਹੀਂ ਕਲਾਕਾਰਾਂ ਨੇ ਇਸਤਰੀ ਪੁਰਸ਼ ਦੇ ਰਿਸ਼ਤਿਆਂ ‘ਚ ਆਉਂਦੇ ਉਤਰਾਅ ਚੜਾਅ ਦੇ ਨਾਲ ਆਮ ਜਿੰਦਗੀ ਦੇ ਕਈ ਪਹਿਲੂਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜੋ ਸਮਾਜ ਨੂੰ ਪ੍ਰਭਾਵਿਤ ਕਰਦੇ ਹਨ।ਜਿਸ ਤਰਾਂ ਨਾਟਕ ਦਾ ਨਾਮ ਅਨਫਿਨਿਸ਼ਡ ਹੈ, ਉਸੇ ਤਰਾਂ ਹੀ ਇਸ ਵਿੱਚ ਰਿਸ਼ਤਿਆਂ ਦੇ ਖੁਰਦਰੇਪਨ ਨੂੰ ਪੇਸ਼ ਕੀਤਾ ਗਿਆ ਹੈ।ਨਾਟਕ ਦੇ ਡਾਇਰੈਕਟਰ ਇਮੈਨਉਲ ਸਿੰਘ ਦਾ ਕਹਿਣਾ ਹੈ ਕਿ ਸਾਡੀ ਜਿੰਦਗੀ ਵੀ ਨਾਟਕ ਤੋਂ ਘਟ ਨਹੀਂ ਹੈ ਅਤੇ ਅਸੀਂ ਸਭ ਇਸ ਦੇ ਰਿਦਾਰ ਹਾਂ। ਹਿੰਦੀ, ਪੰਜਾਬੀ ਅਤੇ ਅੰਗ੍ਰੇਜੀ ਭਾਸ਼ਾ ਵਿੱਚ ਤਿਆਰ ਕੀਤੇ ਗਏ ਇਸ ਨਟਕ ਵਿੱਚ ਘੁਮਾ-ਘੁਮਾ ਕੇ ਪੁਰਸ਼ ਪ੍ਰਧਾਨ ਵਲੋਂ ਔਰਤ ਲਈ ਬੁਣੇ ਗਏ ਉਸ ਤਾਣੇ-ਬਾਣੇ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਉਸ ਲਈ ਜਿੱਲਤ ਤੇ ਜਲਾਲਤ ਦਾ ਕਾਰਣ ਬਣਦੇ ਹਨ।
ਨਾਟਕ ਵਿੱਚ ਨਿਵੀ ਰੰਧਾਵਾ, ਸਮਰੀਤ ਕੌਰ, ਪ੍ਰਿਅੰਕਾ, ਅਮਨ, ਅਭਿਸ਼ੇਕ, ਰੂਪਕ, ਚੰਨ, ਮਨਿੰਦਰ ਆਦਿ ਕਲਾਕਾਰਾਂ ਨੇ ਆਪੋ ਆਪਣੇ ਕਿਰਦਾਰਾਂ ਨਾਲ ਪੂਰਾ ਇਨਸਫ ਕੀਤਾ।ਇਸ ਮੌਕੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਪੰਜਾਬ ਨਾਟਸ਼ਾਲਾ ਦੇ ਸਮਸਅਥਾਪਕ ਜਤਿੰਦਰ ਸਿੰਘ ਬਰਾੜ ਨੇ ਕਿਹਾ ਕਿ ਨਾਟਕ ਦੀ ਨੌਜਵਾਨ ਟੀਮ ਨੇ ਔਰਤ ਦੇ ਗੰਭੀਰ ਮੁਦਿਆਂ ਨੂੰ ਸਟੇਜ ਤੇ ਮੰਚਿਤ ਕਰ ਕੇ ਇਸ ਨਾਟਕ ਨੂੰ ਯਾਦਗਾਰ ਬਣਾ ਦਿੱਤਾ ਹੈ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media