Monday, June 30, 2025
Breaking News

ਕੋਟਾਲਾ ਸਕੂਲ ਦੀਆਂ 5 ਲੜਕੀਆਂ (ਅੰਡਰ-17) ਹੀਰੋ ਜੂਨੀਅਰ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ‘ਚ ਪੰਜਾਬ ਵਲੋਂ ਖੇਡਣਗੀਆਂ

ਸਮਰਾਲਾ, 19 ਜੂਨ (ਇੰਦਰਜੀਤ ਸਿੰਘ ਕੰਗ) – ਹੀਰੋ ਜੂਨੀਅਰ (ਅੰਡਰ-17 ਲੜਕੀਆਂ) ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ- 2022 ਜੋ ਕਿ 22 ਜੂਨ ਤੋਂ 2 ਜੁਲਾਈ ਤੱਕ ਗੁਹਾਟੀ (ਅਸਾਮ) ਵਿਖੇ ਹੋ ਰਹੀ ਹੈ।ਜਿਸ ਵਿੱਚ ਪੰਜਾਬ ਦੀ ਟੀਮ ‘ਚ ਸਰਕਾਰੀ ਸੀਨੀ: ਸੈਕੰ: ਸਮਾਰਟ ਸਕੂਲ ਕੋਟਾਲਾ ਦੀਆਂ ਪੰਜ ਵਿਦਿਆਰਥਣਾਂ ਭਾਗ ਲੈ ਰਹੀਆਂ ਹਨ।ਸਕੂਲ ਪ੍ਰਿੰਸੀਪਲ ਗੁਰਜੰਟ ਸਿੰਘ ਸੰਗਤਪੁਰਾ ਨੇ ਦੱਸਿਆ ਕਿ ਕੋਟਾਲਾ ਸਕੂਲ ਦੇ ਬੱਚੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਨਾਮਨਾ ਖੱਟ ਰਹੇ ਹਨ।ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ-2022 ਲਈ ਪੰਜਾਬ ਦੀ ਟੀਮ ‘ਚ ਚੁਣੀਆਂ ਪੰਜ ਖਿਡਾਰਨਾਂ ਅਰਸ਼ਦੀਪ ਕੌਰ, ਕਿਰਨਦੀਪ ਕੌਰ, ਗੁਰਕੰਵਲਪ੍ਰੀਤ ਕੌਰ, ਨਵਨੀਤ ਕੌਰ ਅਤੇ ਹਰਪ੍ਰੀਤ ਕੌਰ ਨੂੰ ਪ੍ਰਿੰਸੀਪਲ ਸਮੇਤ ਸਮੂਹ ਸਟਾਫ, ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਨੇ ਸ਼ੁਭਕਾਮਨਾਵਾਂ ਦਿੰਦੇ ਹੋਏ ਵਿਦਾ ਕੀਤਾ ਅਤੇ ਕਾਮਨਾ ਕੀਤੀ ਪੰਜਾਬ ਦੀ ਟੀਮ ਇਹ ਚੈਂਪੀਅਨਸ਼ਿਪ ਵਿੱਚ ਜੇਤੂ ਬਣ ਕੇ ਵਾਪਸ ਪਰਤੇ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …