Thursday, October 8, 2026

ਛੀਨਾ ਨੇ ਪੰਜਾਬ ਬਜ਼ਟ ਨੂੰ ਦੱਸਿਆ ਦਿਸ਼ਾਹੀਣ

ਔਰਤਾਂ ਦੀ ਪੈਨਸ਼ਨਾਂ ਸਮੇਤ ਹੋਰਨਾਂ ਵਰਗ ਨੂੰ ਵੀ ਕੀਤਾ ਨਜ਼ਰਅੰਦਾਜ਼

ਅੰਮ੍ਰਿਤਸਰ, 27 ਜੂਨ (ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਅਤੇ ਅੰਮ੍ਰਿਤਸਰ ਲੋਕ ਸਭਾ ਹਲਕਾ ਇੰਚਾਰਜ਼ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਭਗਵੰਤ ਮਾਨ ਸਰਕਾਰ ਦੇ ਸੱਤਾਕਾਲ ਦੇ ਪਹਿਲੇ ਸੂਬਾਈ ਬਜ਼ਟ ’ਤੇ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਦਿਸ਼ਾਹੀਣ ਦੱਸਿਆ ਹੈ।ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵਾਲੀ ‘ਆਪ’ ਸਰਕਾਰ ਜਿਸ ਨੇ ਵੋਟਾਂ ਬਟੋਰਨ ਸਮੇਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਪੈਨਸ਼ਨ ਤੋਂ ਇਲਾਵਾ ਹੋਰਨਾਂ ਵਰਗ ਨੂੰ ਸੁਵਿਧਾ ਮੁਹੱਈਆ ਕਰਵਾਉਣ ਦਾ ਜੋ ਵਾਅਦਾ ਕੀਤਾ ਸੀ, ਉਹ ਨਜ਼ਰਅੰਦਾਜ਼ ਕਰ ਦਿੱਤਾ ਹੈ।
                ਛੀਨਾ ਨੇ ਸੂਬੇ ’ਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਮੁਖ ਮੰਤਰੀ ਮਾਨ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅਜੇ ਤੱਕ ਮੌਜ਼ੂਦਾ ਸਰਕਾਰ ਦਾ 4 ਮਹੀਨਾ ਵੀ ਪੂਰਾ ਨਹੀਂ ਹੋਇਆ ਕਿ ਪੰਜਾਬ ਦੀ ਸਥਿਤੀ ਬਿਲਕੁੱਲ ਡਾਵਾਂਡੋਲ ਹੋ ਗਈ ਹੈ।ਸੂਬਾ ਸਰਕਾਰ ਨੇ ਬਜਟ ’ਚ ਆਮ ਜਨਤਾ ਨੂੰ ਸੈਰ-ਸਪਾਟੇ, ਪੰਜਾਬ ਦੀ ਸਨਅਤ, ਰੋਜ਼ਗਾਰ, ਵਿਕਾਸ, ਵਿੱਦਿਅਕ ਢਾਂਚਾ ਅਤੇ ਖੇਤੀਬਾੜੀ ਵਰਗੀਆਂ ਸਹੂਲਤਾਂ ਤੋਂ ਵਾਂਝਾ ਰੱਖ ਕੇ ਲੋਕਾਂ ਤੋਂ ਧ੍ਰੋਹ ਕਮਾਇਆ ਹੈ ਅਤੇ ਜਿਸ ਦਾ ਨਤੀਜਾ ਉਨ੍ਹਾਂ ਨੂੰ ਆਉਣ ਵਾਲੀਆਂ ਚੋਣਾਂ ’ਚ ਭੁਗਤਣਾ ਪਵੇਗਾ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …