
ਅੰਮ੍ਰਿਤਸਰ, 1 ਦਸੰਬਰ (ਰੋਮਿਤ ਸ਼ਰਮਾ) ਕੈਬਨਿਟ ਮੰਤਰੀ ਸ੍ਰੀ ਜੋਸ਼ੀ ਵੱਲੋ 1.5 ਕਰੋੜ ਦੇ ਕੰਮਾਂ ਨੂੰ ਹਰੀ ਝੰਡੀ ਦਿੰਦਿਆਂ ਹਲਕਾ ਉਤਰੀ ਦੀ ਵਾਰਡ ਨੰ 8 ‘ਚ ਪੈਂਦੀ ਬਸੰਤ ਐਵਿਨਿਊ ਮਾਰਕੀਟ ਵਿਖੇ ਟਾਈਲਾਂ ਲਗਾਉਣ ਦੇ ਕੰਮਾਂ ਦਾ ਉਦਘਾਟਨ ਸਥਾਨਕ ਸਰਕਾਰ, ਮੈਡਿਕਲ ਸਿੱਖਿਆ ਅਤੇ ਖੋਜ ਮੰਤਰੀ ਅਨਿਲ ਜੋਸ਼ੀ ਵੱਲੋ ਕੀਤਾ ਗਿਆ।ਇਸ ਮੋਕੇ ਕੈਬਨਿਟ ਮੰਤਰੀ ਸ੍ਰੀ ਜੋਸ਼ੀ ਦਾ ਕੰਮ ਸ਼ੁਰੂ ਕਰਵਾਉਣ ਤੇ ਮਾਰਕੀਟ ਐਸੋਸੀਏਸ਼ਨ ਅਤੇ ਇਲਾਕਾ ਨਿਵਾਸੀਆਂ ਵਲੋ ਧੰਨਵਾਦ ਕੀਤਾ ਗਿਆ।ਉਹਨਾਂ ਕਿਹਾ ਜਦੋਂ ਵੀ ਉਹ ਮੰਤਰੀ ਸ੍ਰੀ ਜੋਸ਼ੀ ਕੋਲ ਆਪਣੇ ਕੰਮ ਲੈ ਕੇ ਜਾਂਦੇ ਹਨ, ਉਹ ਪਹਿਲ ਦੇ ਅਧਾਰ ‘ਤੇ ਕਰਦੇ ਹਨ।ਸ੍ਰੀ ਜੋਸ਼ੀ ਨੇ ਇਸ ਮੌਕੇ ਕਿਹਾ ਕਿ ਇਸ ਸਮੇਂ ਪੂਰਾ ਭਾਰਤ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵਿਕਾਸ ਦੀ ਲਹਿਰ ਵੱਲ ਵਧ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਭਾਰਤ ਵੀ ਦੁਨੀਆਂ ਵਿਚ ਵੱਡੀ ਤਾਕਤ ਬਣ ਕੇ ਉਭਰੇਗਾ ਤੇ ਮੁੱੜ ਵਿਸ਼ਵ ਗੁਰੁ ਦਾ ਸਥਾਨ ਹਾਸਿਲ ਕਰੇਗਾ। ਉਹਨਾਂ ਕਿਹਾ ਕਿ ਜਲਦ ਹੀ ਉਹ ਸਮਾਂ ਆਉਣ ਵਾਲਾ ਹੈ, ਜਦੋ ਸਾਡੇ ਨੋਜਵਾਨਾਂ ਨੂੰ ਭਾਰਤ ਵਿਚ ਹੀ ਬਹੁਤ ਵਧੀਆ ਰੋਜਗਾਰ ਪ੍ਰਾਪਤ ਹੋਣਗੇ।ਉਨਾਂ ਕਿਹਾ ਕਿ ਸਾਡਾ ਵੀ ਫਰਜ ਬਣਦਾ ਹੈ ਕਿ ਆਪਣੇ ਪ੍ਰਧਾਨ ਮੰਤਰੀ ਦਾ ਸਾਥ ਦੇਈਏੇ। ਇਸ ਮੋਕੇ ਤੇ ਵਾਰਡ ਕੋਂਸਲਰ ਅਮਨ ਐਰੀ, ਨਰਿੰਦਰ ਅਰੋੜਾ, ਅਨਿਲ ਅਨੰਦ, ਸੁਦੇਸ਼, ਗਿਰਦਾਰੀ ਲਾਲ, ਕਿਰਨਪਾਲ ਸਿੰਘ, ਜਸਪਰੀਤ ਸਿੰਘ ਦੂਆ, ਸੰਦੀਪ ਸਹਿਗਲ, ਅਮਰਜੀਤ ਮਿਤਲ, ਰਮਨ ਅਰੋੜਾ, ਕੁਨਾਲ, ਅਸ਼ੋਕ ਭਟਾਰਾ, ਮਾਨਵਦੀਪ ਸਿੰਘ, ਜੋਰਜ ਮੱਟੂ ਆਦਿ ਮੋਜੂਦ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media