ਕਿਹਾ, 30 ਜੂਨ ਤੋਂ 10 ਜੁਲਾਈ ਤੱਕ ਲੱਗਣ ਵਾਲੇ ਮੇਲੇ ‘ਚ ਦੇਸ਼ ਭਰ ’ਚੋ ਪਹੁੰਚ ਰਹੇ ਹਨ ਹਸਤਕਲਾ ਕਾਰੀਗਰ
ਅੰਮ੍ਰਿਤਸਰ, 29 ਜੂਨ (ਸੁਖਬੀਰ ਸਿੰਘ) – ਰਣਜੀਤ ਐਵੀਨਿਊ ਸਥਿਤ ਪਾਇਟੈਕਸ ਮੈਦਾਨ ਵਿੱਚ 30 ਜੂਨ ਤੋਂ 10 ਜੁਲਾਈ ਤੱਕ ਲੱਗਣ ਵਾਲੇ ਕਰਾਫਟ ਬਾਜ਼ਾਰ ਦੇ
ਮੇਲੇ ਦੀਆਂ ਤਿਆਰੀਆਂ ਦਾ ਐਸ.ਡੀ.ਐਮ ਹਰਪ੍ਰੀਤ ਸਿੰਘ ਨੇ ਸਬੰਧੀ ਜਾਇਜਾ ਲਿਆ।ਉਨਾਂ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਉਨਾਂ ਕਿਹਾ ਕਿ ਭਾਰਤ ਸਰਕਾਰ ਦੇ ਟੈਕਸਟਾਇਲ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਲਗਾਏ ਜਾਂਦੇ ਇਸ ਕਰਾਫ਼ਟ ਬਾਜ਼ਾਰ ਵਿੱਚ ਦੇਸ਼ ਦੇ ਵੱਖ-ਵੱਖ ਕਿੱਤਿਆਂ ਵਿੱਚ ਪ੍ਰਚਲਿਤ ਹਸਤਕਲਾਵਾਂ ਨੂੰ ਉਤਸ਼ਾਹਿਤ ਕਰਨ ਕਰਾਫ਼ਟ ਬਾਜ਼ਾਰ ਵਿੱਚ ਲੱਕੜੀ, ਕਪੜਾ, ਲੋਹਾ, ਪੱਥਰ, ਬਾਂਸ, ਜੂਟ, ਧਾਗਾ, ਕੱਚ ਆਦਿ ਦੀ ਵਰਤੋਂ ਨਾਲ ਕਾਰੀਗਰਾਂ ਦੁਆਰਾ ਹੱਥਾਂ ਨਾਲ ਤਿਆਰ ਕੀਤੇ ਗਏ ਬਹੁਮੁੱਲੇ ਸਾਮਾਨ ਪ੍ਰਦਰਸ਼ਿਤ ਕੀਤਾ ਜਾਦਾ ਹੈ।ਲੋਕ ਇਸ ਦੀ ਖਰੀਦਦਾਰੀ ਵੀ ਕਰ ਸਕਣਗੇ।
ਐਸ.ਡੀ.ਐਮ ਨੇ ਦੱਸਿਆ ਕਿ ਹੁਣ ਤੱਕ 100 ਦੇ ਕਰੀਬ ਸਟਾਲ ਕਾਰੀਗਾਰਾਂ ਵਲੋਂ ਲਏ ਜਾ ਚੁੱਕੇ ਹਨ।ਕਰਾਫ਼ਟ ਬਾਜ਼ਾਰ ਵਿੱਚ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਪਾਰਕਿੰਗ, ਪੀਣ ਵਾਲੇ ਪਾਣੀ, ਖਾਣ ਪੀਣ ਦੇ ਸਟਾਲ ਅਤੇ ਬੱਚਿਆਂ ਲਈ ਝੂਲਿਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।ਰੈਡ ਕਰਾਸ ਵਲੋਂ ਇਸ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਸ ਮੀਟਿੰਗ ਵਿੱਚ ਪੁੱਡਾ ਦੇ ਐਕਸੀਐਨ ਗੁਰਪ੍ਰੀਤ ਸਿੰਘ, ਏ.ਈ.ਟੀ.ਸੀ ਮੈਡਮ ਸਵਪਨਦੀਪ ਕੌਰ, ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਸੀਸਇੰਦਰ ਸਿੰਘ, ਜਿਲ੍ਹਾ ਲੋਕ ਸੰਪਰਕ ਅਧਿਕਾਰੀ ਸ਼ੇਰਜੰਗ ਸਿੰਘ ਹੁੰਦਲ, ਰੈਡ ਕਰਾਸ ਦੇ ਕਾਰਜ਼ਕਾਰੀ ਸਕੱਤਰ ਤਜਿੰਦਰ ਸਿੰਘ ਰਾਜਾ ਤੇ ਰਣਧੀਰ ਠਾਕੁਰ ਤੋਂ ਇਲਾਵਾ ਕਈ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media