Friday, June 26, 2026

ਮੱਲ ਮਾਜ਼ਰਾ ਦੇ ਕ੍ਰਿਕਟ ਟੂਰਨਾਮੈਂਟ ‘ਚ ਫਤਹਿਗੜ੍ਹ ਜੱਟਾਂ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

ਸਮਰਾਲਾ, 8 ਜੁਲਾਈ (ਇੰਦਰਜੀਤ ਸਿੰਘ ਕੰਗ) – ਇਥੋਂ ਨਜ਼ਦੀਕੀ ਪਿੰਡ ਮੱਲ ਮਾਜ਼ਰਾ ਵਿਖੇ ਯੂਥ ਸਪੋਰਟਸ ਕਲੱਬ, ਪ੍ਰਵਾਸੀ ਭਰਾਵਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 10ਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ।ਅਕਾਸ਼ ਕੂੰਨਰ, ਜੋਤ ਮੁੰਡੀ ਅਤੇ ਬੌਬੀ ਭੰਗੂ ਨੇ ਦੱਸਿਆ ਕਿ ਇਸ ਕ੍ਰਿਕਟ ਟੂਰਨਾਮੈਂਟ ਵਿੱਚ ਇਲਾਕੇ ਦੀਆਂ 32 ਟੀਮਾਂ ਨੇ ਭਾਗ ਲਿਆ।ਫਸਵੇਂ ਮੁਕਾਬਲਿਆਂ ਵਿੱਚ ਫਾਈਨਲ ਮੁਕਾਬਲਾ ਫਤਹਿਪੁਰ ਜੱਟਾਂ ਅਤੇ ਕੋਟਲਾ ਅਜਨੇਰ ਦਰਮਿਆਨ ਹੋਇਆ।ਪਹਿਲਾ ਸਥਾਨ ਫਤਹਿਪੁਰ ਜੱਟਾਂ ਨੇ ਪ੍ਰਾਪਤ ਕੀਤਾ ਅਤੇ ਦੂਜੇ ਸਥਾਨ ਕੋਟਲਾ ਅਜਨੇਰ ਦੀ ਟੀਮ ਰਹੀ।ਸੈਮੀਫਾਈਨਲ ਮੁਕਾਬਲਾ ਮੱਲ ਮਾਜ਼ਰਾ ਅਤੇ ਕੌਲਗੜ੍ਹ ਦੀ ਟੀਮ ਵਿਚਕਾਰ ਹੋਇਆ।ਜਿਸ ਵਿੱਚ ਤੀਜ਼ਾ ਸਥਾਨ ਮੱਲ ਮਾਜ਼ਰਾ ਨੇ ਪ੍ਰਾਪਤ ਕੀਤਾ ਅਤੇ ਕੌਲਗੜ੍ਹ ਦੀ ਟੀਮ ਨੂੰ ਚੌਥੇ ਸਥਾਨ ਨਾਲ ਸਬਰ ਕਰਨਾ ਪਿਆ।ਟੂਰਨਾਮੈਂਟ ਦੇ ਆਖਰੀ ਦਿਨ ਆਲਮਦੀਪ ਸਿੰਘ ਸਾਬਕਾ ਡਾਇਰੈਕਟਰ ਮੰਡੀਕਰਨ ਬੋਰਡ ਪੰਜਾਬ ਅਤੇ ਮਨਿੰਦਰ ਸਿੰਘ ਲਾਲ ਮੱਲ ਮਾਜ਼ਰਾ ਨੇ ਬਤੌਰ ਮੁਖ ਮਹਿਮਾਨ ਸ਼ਿਰਕਤ ਕੀਤੀ ਅਤੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ।ਆਮਲਦੀਪ ਸਿੰਘ ਨੇ ਆਪਣੇ ਸੰਬੋਧਨ ਵਿੱਚ ਪਿੰਡ ਦੇ ਨੌਜਵਾਨਾਂ ਦੁਆਰਾ ਕੀਤੇ ਜਾ ਉਦਮਾਂ ਦੀ ਸਰਾਹਨਾ ਕੀਤੀ, ਜੋ ਆਪਣੇ ਕੀਮਤੀ ਸਮੇਂ ਨੂੰ ਖੇਡਾਂ ਵਿੱਚ ਲਗਾ ਕੇ ਆਪਣੀ ਸਿਹਤ ਦਾ ਧਿਆਨ ਰੱਖ ਰਹੇ ਹਨ ਅਤੇ ਦੂਜਾ ਹੋਰ ਨੌਜਵਾਨਾਂ ਨੂੰ ਵੀ ਖੇਡਾਂ ਪ੍ਰਤੀ ਪ੍ਰੇਰਿਤ ਕਰ ਰਹੇ ਹਨ।
                     ਇਸ ਟੂਰਨਾਮੈਂਟ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਣ ਲਈ ਗੋਲਡੀ ਧਾਦਲੀ, ਬਲਵੰਤ ਸਿੰਘ ਵਿੱਕੀ, ਮਨਦੀਪ ਖਰੋਡ, ਰਾਜਵੀਰ ਸਿੰਘ, ਗੁਰਦੀਪ ਧਾਦਲੀ, ਸੁਖਨੂਰ ਸਿੰਘ, ਜੋਤ ਧਾਦਲੀ, ਗੁਰਬਾਜ਼ ਸਿੰਘ, ਪ੍ਰਭ ਧਾਦਲੀ, ਗਗਨਜੋਤ ਅਤੇ ਭਵਨਦੀਪ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …