ਅੰਮ੍ਰਿਤਸਰ, 8 ਜੁਲਾਈ (ਜਗਦੀਪ ਸਿੰਘ ਸੱਗੂ) – ਪੁਰਾਤਨ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੀ ਅਗਵਾਈ ਹੇਠ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸੰਗੀਤ ਅਧਿਆਪਕਾਂ ਲਈ ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕੰ. ਪਬਲਿਕ ਸਕੂਲ ਜੀ.ਟੀ ਰੋਡ ਦੇ ਕਲਗੀਧਰ ਆਡੀਟੋਰੀਅਮ ਵਿੱਚ ‘ਦਵਾਈ ਦੇ ਰੂਪ ਵਿੱਚ ਸੰਗੀਤ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਡਾ. ਕੁਲਵਿੰਦਰ ਸਿੰਘ ਅਤੇ ਡਾ. ਤਰਨਜੀਤ ਸਿੰਘ (ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ) ਅਤੇ ਡਾ. ਜਤਿੰਦਰ ਪਾਲ ਸਿੰਘ (ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ) ਨੇ ਮੁਖ ਬੁਲਾਰਿਆਂ ਵੱਜੋਂ ਸ਼ਿਰਕਤ ਕੀਤੀ।ਸੰਗੀਤ ਨੂੰ ਅਧਿਆਤਮਿਕਤਾ ਨਾਲ ਜੋੜ ਕੇ ਉਹਨਾਂ ਨੇ ਦੱਸਿਆ ਕਿ ਕਿਵੇਂ ਸਰੀਰਿਕ ਬੀਮਾਰੀਆਂ ਸੰਗੀਤਕ ਧੁਨੀਆਂ ਦੇ ਨਾਲ ਦੂਰ ਹੁੰਦੀਆਂ ਹਨ ਅਤੇ ਕਿਵੇਂ ਇਹ ਧੁਨੀਆਂ ਮਨ ਦੀਆਂ ਵੱਖ-ਵੱਖ ਅਵਸਥਾਵਾਂ ‘ਤੇ ਪ੍ਰਭਾਵ ਪਾਉਂਦੀਆਂ ਹਨ।ਜੇ ਅਸੀਂ ਭਗਤੀ ਰਸ ਨਾਲ ਭਰਪੂਰ ਸੰਗੀਤ ਸੁਣਦੇ ਹਾਂ ਤਾਂ ਸਾਡਾ ਮਨ ਸ਼ਾਂਤ ਹੋ ਜਾਂਦਾ ਹੈ ਪਰ ਜੇ ਅਸੀਂ ਨਗਾਰੇ ਦੀ ਚੋਟ ਵਾਲਾ ਸੰਗੀਤ ਸੁਣਦੇ ਹਾਂ ਤਾਂ ਸਾਡੇ ਅੰਦਰ ਬੀਰ ਰਸ ਪੈਦਾ ਹੁੰਦਾ ਹੈ।ਉਨ੍ਹਾਂ ਨੇ ਅੰਦਰੂਨੀ ਸਰੀਰਕ ਬਣਤਰ ਉੱਪਰ ਬਾਹਰੀ ਪ੍ਰਭਾਵ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਅਤੇ ਉਨ੍ਹਾਂ ਨੂੰ ਸੰਗੀਤ ਥੈਰੇਪੀ ਦੁਆਰਾ ਦੂਰ ਕਰਨ ਬਾਰੇ ਜਾਣਕਾਰੀ ਦਿੱਤੀ।ਪ੍ਰਿੰਸੀਪਲ/ਡਾਇਰੈਕਟਰ ਡਾ. ਧਰਮਵੀਰ ਸਿੰਘ ਅਤੇ ਪ੍ਰੋ. ਹਰੀ ਸਿੰਘ ਮੈਂਬਰ ਇੰਚਾਰਜ ਜੀ.ਟੀ ਰੋਡ ਸਕੂਲ ਨੇ ਆਏ ਹੋਏ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਇੰਦਰਪ੍ਰੀਤ ਸਿੰਘ ਆਨੰਦ ਅਡੀਸ਼ਨਲ ਸਕੱਤਰ, ਭਾਈ ਵੀਰ ਸਿੰਘ ਅਕੈਡਮੀ ਜਲੰਧਰ ਤੋਂ ਭਾਈ ਉਜਾਗਰ ਸਿੰਘ, ਡਾ. ਪਰਮਜੀਤ ਸਿੰਘ, ਜਤਿੰਦਰ ਪਾਲ ਸਿੰਘ, ਪ੍ਰੋ. ਹਰੀ ਸਿੰਘ (ਮੈਂਬਰ ਇੰਚਾਰਜ਼ ਜੀ.ਟੀ ਰੋਡ ਸਕੂਲ), ਪ੍ਰਿੰਸੀਪਲ/ਡਾਇਰੈਕਟਰ ਡਾ. ਧਰਮਵੀਰ ਸਿੰਘ, ਪ੍ਰਿੰਸੀਪਲ ਡਾ. ਅਮਰਪਾਲੀ, ਮੈਡਮ ਰੇਨੂੰ ਆਹੂਜਾ ਵਾਈਸ ਪ੍ਰਿੰਸੀਪਲ, ਬੀਬੀ ਪ੍ਰਭਜੋਤ ਕੌਰ ਬਟਾਲੇ ਵਾਲੇ, ਸੰਗੀਤ ਅਧਿਆਪਕ ਜੀ.ਟੀ.ਰੋਡ ਅਤੇ ਚੀਫ ਖਾਲਸਾ ਦੀਵਾਨ ਦੇ ਹੋਰ ਸਕੂਲਾਂ ਸੰਗੀਤ ਅਧਿਆਪਕ ਹਾਜ਼ਰ ਸਨ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …