ਸੰਗਰੂਰ, 7 ਅਗਸਤ (ਜਗਸੀਰ ਲੌਂਗੋਵਾਲ ) – ਸਥਾਨਕ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਤੀਆਂ ਦਾ ਤਿਉਹਾਰ ਪੂਰੇ ਜੋਸ਼ੋ ਖਰੋਸ਼ ਨਾਲ
ਮਨਾਇਆ ਗਿਆ।ਸਕੂਲ ਦੀਆਂ ਲੜਕੀਆਂ ਨੇ ਗਿੱਧਾ, ਭੰਗੜਾ, ਲੋਕ ਬੋਲੀਆਂ, ਲੋਕ ਗੀਤਾਂ ਅਤੇ ਲੋਕ ਖੇਡਾਂ ਵਿੱਚ ਭਾਗ ਲਿਆ।ਸੰਸਥਾ ਦੇ ਪ੍ਰਧਾਨ ਦਿਨੇਸ਼ ਗੋਇਲ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਕੂਲ ਵਿੱਚ ਸਮੇਂ ਸਮੇਂ ‘ਤੇ ਅਜਿਹੇ ਸੱਭਿਆਚਾਰਕ ਸਮਾਗਮ ਹੁੰਦੇ ਰਹਿੰਦੇ ਹਨ, ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜਰੂਰੀ ਹੁੰਦੇ ਹਨ।
ਸੱਭਿਆਚਾਰਕ ਸਮਾਗਮ ਵਿੱਚ ਮੈਡਮ ਮਨਦੀਪ ਕੌਰ ਦੀ ਅਗਵਾਈ ‘ਚ ਲੜਕੀਆਂ ਨੇ ਗਿੱਧੇ ਅਤੇ ਜਾਗੋ ਦੀ ਬਾਖੂਬੀ ਪੇਸ਼ਕਾਰੀ਼ ਦਿੱਤੀ ਅਤੇ ਮੈਡਮ ਗੁਰਪ੍ਰੀਤ ਕੌਰ ਦੀ ਅਗਵਾਈ ‘ਚ ਪਾਏ ਗਏ ਭੰਗੜੇ ਨੂੰ ਦੇਖ ਕੇ ਹਾਜ਼ਰੀਨ ਅੱਸ਼ ਅੱਸ਼ ਕਰ ਉਠੇ।ਪ੍ਰਤੀਯੋਗਤਾ ਦੇ ਅਖੀਰ ਵਿੱਚ ਗਿਆਰ੍ਹਵੀਂ ਕਾਮਰਸ ਜਮਾਤ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਮਿਸ ਤੀਜ਼ ਦਾ ਖਿਤਾਬ ਹਾਸਲ ਕੀਤਾ।ਮਹਿੰਦੀ ਦੀ ਪ੍ਰਤੀਯੋਗਤਾ ਵਿੱਚ ਗਿਆਰ੍ਹਵੀਂ ਜਮਾਤ ਦੀ ਅੰਮ੍ਰਿਤ ਕੌਰ ਨੇ ਪਹਿਲਾ, ਖੁਸ਼ਪ੍ਰੀਤ ਸ਼ਰਮਾ ਨੇ ਦੂਜਾ ਅਤੇ ਪ੍ਰਭਜੋਤ ਕੌਰ ਨੇ ਤੀਜ਼ਾ ਸਥਾਨ ਲਿਆ।ਸਾਹਿਤਕਾਰ ਮੋਹਨ ਲਾਲ ਸ਼ਰਮਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਪ੍ਰਿੰਸੀਪਲ ਜੋਗਾ ਸਿੰਘ ਵਲੋਂ ਪ੍ਰੋਗਰਾਮ ਵਿੱਚ ਸ਼ਾਮਲ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ।
ਸਮਾਗਮ ਵਿੱਚ ਸਕੂਲ ਦੇ ਸਰਪ੍ਰਸਤ ਸ਼੍ਰੀਮਤੀ ਕਮਲੇਸ਼ ਗੋਇਲ, ਲੈਕਚਰਾਰ ਸੁਖਦੇਵ ਸਿੰਘ ਸੇਖੋਂ, ਮੇਵਾ ਸਿੰਘ, ਮਾਸਟਰ ਪਰਮ ਵੇਦ, ਓ.ਪੀ ਗਰੋਵਰ ਅਤੇ ਸਕੂਲ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media