ਅੰਮ੍ਰਿਤਸਰ, 14 ਅਗਸਤ (ਸੁਖਬੀਰ ਸਿੰਘ) – ਸੀਨੀਅਰ ਭਾਜਪਾ ਆਗੂ ਡਾ: ਜਗਮੋਹਨ ਸਿੰਘ ਰਾਜੂ ਆਈ.ਏ.ਐਸ (ਰਿਟ.) ਨੇ ਹਰ ਘਰ ਤਿਰੰਗਾ ਲਹਿਰ ਦੀ
ਸ਼ੁਰੂਆਤ ਘਰ-ਘਰ ਝੰਡੇ ਵੰਡ ਕੇ ਕਰਵਾਈ।ਇਸ ਦੌਰਾਨ ਅੰਮ੍ਰਿਤਸਰ ਦੀਆ ਵੱਖ ਵੱਖ ਥਾਵਾਂ ਜਿਵੇਂ ਕਿ ਪ੍ਰਤਾਪ ਨਗਰ, ਈਸਟ ਮੋਹਨ ਨਗਰ, ਅਜੀਤ ਨਗਰ, ਪ੍ਰਤਾਪ ਐਵਨਿਊ, ਨਿਊ ਅੰਮ੍ਰਿਤਸਰ, ਪੰਜ ਪੀਰ, ਸ਼ਿਵਾਲਾ ਭਾਈਆਂ, ਤਿਲਕ ਨਗਰ ਆਦਿ ਵਿਖੇ ਜਾ ਕੇ ਉਹਨਾਂ ਟੀਮ ਸਮੇਤ ਲਗਭਗ 1000 ਝੰਡੇ ਵੰਡੇ।ਪਾਰਕ ਐਵਨਿਊ ਵਿਖੇ ਮੌਜ਼ੂਦਾ ਵਿਧਾਇਕਾ ਜੀਵਨ ਜੋਤ ਕੌਰ ਦੀ ਗਲੀ ਵਿੱਚ ਡਾ. ਜਗਮੋਹਨ ਸਿੰਘ ਰਾਜੂ ਨੇ ਖੁਦ ਜਾ ਕੇ ਝੰਡੇ ਲਗਾਏ ਅਤੇ ਖ਼ਾਸ ਕਰਕੇ ਵਿਧਾਇਕਾ ਦੇ ਘਰ ਬਾਹਰ ਸਾਈਨ ਬੋਰਡ ‘ਤੇ ਵੀ ਝੰਡਾ ਲਗਾਇਆ।ਉਨਾਂ ਕਿਹਾ ਕਿ ਹਰ ਘਰ ਤਿਰੰਗਾ ਲਹਿਰ ਦੀ ਮੁਹਿੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਵਾਸੀਆਂ ‘ਚ ਏਕਤਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਵਧਾਉਣ ਦਾ ਸੁਨੇਹਾ ਦੇਂਦੀ ਹੈ ਅਤੇ ਇਹ ਉਹਨਾਂ ਦਾ ਨਿੱਜੀ ਮਿਸ਼ਨ ਹੈ ਕਿ ਉਹਨਾਂ ਦੇ ਹਲਕੇ ਦੇ ਸਾਰੇ ਘਰਾਂ ਵਿੱਚ ਰਾਸ਼ਟਰੀ ਝੰਡਾ ਪ੍ਰਦਰਸ਼ਿਤ ਕਰਨਾ ਯਕੀਨੀ ਬਣਾਇਆ ਜਾਵੇ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media