Saturday, August 2, 2025
Breaking News

ਸਮਾਰਟ ਸਿਟੀ ਪ੍ਰੋਜੈਕਟ ਤਹਿਤ ਆਈ.ਸੀ.ਸੀ.ਸੀ ਕਮਾਂਡ ਸੈਂਟਰ ਦਾ ਕੈਬਨਿਟ ਮੰਤਰੀ ਨਿੱਜ਼ਰ ਵਲੋਂ ਉਦਘਾਟਨ

ਪੰਜ ਮਹੀਨਿਆਂ ‘ਚ 1114 ਕੈਮਰਿਆਂ ਨਾਲ ਚੌਵੀ ਘੰਟੇ ਨਿਗਰਾਨੀ ਵਿੱਚ ਹੋਵੇਗਾ ਪੂਰਾ ਸ਼ਹਿਰ

ਅੰਮ੍ਰਿਤਸਰ, 14 ਅਗਸਤ (ਸੁਖਬੀਰ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਵਿਖੇ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਇਨਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ.ਸੀ.ਸੀ.ਸੀ) ਪ੍ਰੋਜੈਕਟ ਦੇ ਤਹਿਤ ਬਣਾਏ ਗਏ ਕਮਾਂਡ ਸੈਂਟਰ ਦਾ ਉਦਘਾਟਨ ਸਥਾਨਿਕ ਸਰਕਾਰ ਵਿਭਾਗ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜ਼ਰ ਵਲੋਂ ਕੀਤਾ ਗਿਆ। ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜ਼ਰ ਨੇ ਦੱਸਿਆ ਕਿ ਆਈ.ਸੀ.ਸੀ.ਸੀ ਪ੍ਰੋਜੈਕਟ ਤਹਿਤ ਕਮਾਂਡ ਸੈਂਟਰ ਦਾ ਨਿਰਮਾਣ ਰਣਜੀਤ ਐਵੀਨਿਊ ਸਥਿਤ ਨਗਰ ਨਿਗਮ ਆਫ਼ਿਸ ਦੀ ਦੂਸਰੀ ਮੰਜਿਲ ‘ਤੇ ਕੀਤਾ ਗਿਆ ਹੈ।ਜਿਸ ਵਿੱਚ ਪੁਲਿਸ ਅਤੇ ਨਗਰ ਨਿਗਮ ਦੇ ਲਈ ਦੋ ਅਲੱਗ ਓਪਰੇਟਰ ਏਰੀਆ ਬਣਾਏ ਗਿਆ ਹੈ।ਅੱਜ ਸ਼ੁਰੂ ਹੋਏ ਕਮਾਂਡ ਸੈਂਟਰ ਦੇ ਤਹਿਤ ਚਾਰ ਸਰਵਿਸ ਲਾਈਵ ਹੋ ਗਈ ਹੈ, ਜਿਸ ਵਿਚ ਸਰਵਿਲੇਨਸ ਦੇ ਤਹਿਤ ਅੰਮ੍ਰਿਤਸਰ ਇੰਪਰੋਵਮੈਂਟ ਟਰੱਸਟ ਦੁਆਰਾ ਲਗਾਏ ਗਏ ਲਗਭਗ 150 ਤੋਂ ਜਿਆਦਾ ਕੈਮਰਿਆਂ ਦਾ ਲਾਈਵ ਫੀਡ, ਈ-ਗੋਵਰਨੈਂਸ ਦੇ ਤਹਿਤ ਅਤੇ ਸੇਵਾ ਨਾਲ ਜੁੜੀ ਸਾਰੀਆਂ ਸੇਵਾਵਾਂ ਦੀ ਜਾਣਕਾਰੀ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਵਾਤਾਵਰਣ ਦੀ ਨਿਗਰਾਨੀ ਹੇਠ ਸ਼ਹਿਰ ਵਿੱਚ ਏਅਰ ਕੁਆਲਿਟੀ ਸੈਂਸਰਾਂ ਤੋਂ ਲਾਈਵ ਰਿਪੋਰਟਿੰਗ ਅਤੇ ਸ਼ਹਿਰ ਵਿੱਚ ਪਬਲਿਕ ਐਡਰੈਸ ਸਿਸਟਮ ਦੀ ਲਾਈਵ ਸੇਵਾ ਤੋਂ ਇਲਾਵਾ ਸ਼ਹਿਰ ਵਿੱਚ ਲੱਗੀਆਂ ਸਮਾਰਟ ਸਟਰੀਟ ਲਾਈਟਾਂ ਦਾ ਡੈਸ਼ਬੋਰਡ ਵੀ ਲਾਈਵ ਹੋ ਜਾਵੇਗਾ।
              ਕੈਬਨਿਟ  ਮੰਤਰੀ ਨਿੱਜ਼ਰ ਨੇ ਦੱਸਿਆ ਕਿ ਸ਼ਹਿਰ ਦੇ 400 ਦੇ ਕਰੀਬ ਆਈ.ਸੀ.ਸੀ.ਸੀ ਹੋਰ ਸਥਾਨਾਂ `ਤੇ ਕੁੱਲ 1114 ਕੈਮਰੇ, 12 ਵਾਤਾਵਰਣ ਨਿਗਰਾਨੀ ਸੈਂਸਰ (7 ਹਵਾ ਦੀ ਗੁਣਵੱਤਾ ਅਤੇ 5 ਪੱਛਮੀ ਵਾਟਰ ਕੁਆਲਿਟੀ ਸੈਂਸਰ), 10 ਵੇਰੀਏਬਲ ਮੈਸੇਜਿੰਗ ਡਿਸਪਲੇਅ ਬੋਰਡ, 17 ਜੰਕਸ਼ਨ (ਚੌਰਾਹੇ) `ਤੇ ਇੰਟੈਲੀਜੇਂਟ ਟ੍ਰੈਫਿਕ ਮੈਨਜਮੈਂਟ ਸਿਸਟਮ ਲਗਾਇਆ ਜਾਣਾ ਹੈ।ਉਨ੍ਹਾਂ ਦੱਸਿਆ ਕਿ ਕਰੀਬ 91 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਜਾ ਰਹੇ ਸਿਸਟਮ ਦਾ ਕੰਮ ਇਸ ਸਾਲ ਦੇ ਅੰਤ ਤੱਕ ਪੂਰਾ ਹੋ ਜਾਵੇਗਾ ਅਤੇ 4 ਸਾਲਾਂ ਤੱਕ ਇਹ ਸਿਸਟਮ ਮੁਕੰਮਲ ਹੋਵੇਗਾ।ਜਿਸ ਦਾ ਸੰਚਾਲਨ ਅਤੇ ਰੱਖ-ਰਖਾਅ ਵੀ ਠੇਕੇਦਾਰ ਵਲੋਂ ਕੀਤਾ ਜਾਵੇਗਾ।
                  ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਪ੍ਰੋਜੈਕਟ ਤੋਂ ਬਾਅਦ ਇਸ ਕਮਾਂਡ ਸੈਂਟਰ ਤੋਂ ਪੂਰੇ ਸ਼ਹਿਰ ਦੀ ਨਿਗਰਾਨੀ ਕੀਤੀ ਜਾ ਸਕੇਗੀ।ਜਿਸ ਵਿੱਚ ਟ੍ਰੈਫਿਕ ਦੇ ਪ੍ਰਬੰਧਨ ਦੇ ਨਾਲ-ਨਾਲ ਸੜਕ `ਤੇ ਕਿਸੇ ਵੀ ਤਰ੍ਹਾਂ ਦੇ ਅਪਰਾਧ ਜਾਂ ਐਮਰਜੈਂਸੀ ਦੀ ਸਥਿਤੀ ‘ਤੇ ਤੁਰੰਤ ਕਾਰਵਾਈ ਕਰਨ ਦੇ ਨਾਲ-ਨਾਲ ਸ਼ਹਿਰ ਦੀ 24 ਘੰਟੇ ਨਿਗਰਾਨੀ ਰੱਖੀ ਜਾ ਸਕਦੀ ਹੈ, ਤਾਂ ਜੋ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਸਕਣ।
                 ਇਸ ਮੌਕੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਵਿਧਾਇਕ ਡਾ. ਜਸਵੀਰ ਸਿੰਘ, ਮੇਅਰ ਕਰਮਜੀਤ ਸਿੰਘ ਰਿੰਟੂ, ਨਗਰ ਨਿਗਮ ਕਮਿਸ਼ਨਰ ਦਵਿੰਦਰ ਸਿੰਘ, ਏ.ਸੀ.ਪੀ ਡਾ. ਸਿਮਰਤ ਕੌਰ, ਜਾਇੰਟ ਕਮਿਸ਼ਨਰ ਹਰਦੀਪ ਸਿੰਘ ਆਦਿ ਵੀ ਮੌਜ਼ੂਦ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …