ਅੰਮ੍ਰਿਤਸਰ, 14 ਸਤੰਬਰ (ਖੁਰਮਣੀਆਂ) – ਅਮਰੀਕਨ ਕੈਮੀਕਲ ਸੋਸਾਇਟੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੀ ਕੈਮੀਕਲ ਸੋਸਾਇਟੀ
ਨੂੰ ਇੰਟਰਨੈਸ਼ਨਲ ਸਟੂਡੈਂਟ ਚੈਪਟਰ ਦੀ ਸਥਾਪਤੀ ਲਈ ਤਿੰਨ ਸੌ ਯੂ.ਐਸ. ਡਾਲਰ ਐਵਾਰਡ ਕੀਤੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਦੀ ਪਹਿਲੀ ਰਾਜ ਯੂਨੀਵਰਸਿਟੀ ਹੈ ਵਿਚ ਇਹ ਇੰਟਰਨੈਸ਼ਨਲ ਚੈਪਟਰ ਸਥਾਪਤ ਹੋ ਰਿਹਾ ਹੈ।ਅਮਰੀਕਨ ਕੈਮੀਕਲ ਸੋਸਾਇਟੀ ਇਹ ਵਿਤੀ ਸਹਾਇਤਾ ਵਿਭਾਗ ਵਿਖੇ ਕੈਮੀਕਲ ਵਿਗਿਆਨਾਂ ਵਿਚ ਖੋਜਾਂ ਅਤੇ ਹੋਰ ਗਤੀਵਿਧੀਆਂ ਨੂੰ ਵਧਾਉਣ ਲਈ ਪ੍ਰਦਾਨ ਕਰ ਰਹੀ ਹੈ।
ਵਿਭਾਗ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੀ ਕੈਮੀਕਲ ਸੋਸਾਇਟੀ, ਜੋ ਕਿ ਵਿਭਾਗ ਦੀ 1971 ਵਿਚ ਹੋਈ ਸਥਾਪਤੀ ਦੇ ਨਾਲ ਹੀ ਹੋਂਦ ਵਿਚ ਆਈ ਸੀ, ਵਿਦਿਆਰਥੀ-ਕੇਂਦਰਿਤ ਵਿਗਿਆਨਕ ਗਤੀਵਿਧੀਆਂ ਜਿਵੇਂ ਖੋਜ ਲੈਕਚਰ, ਇੰਡਕਸ਼ਨ ਪ੍ਰੋਗਰਾਮ, ਕੈਮਿਸਟਰੀ ਫੈਸਟੀਵਲ ਅਤੇ ਹੋਰ ਬਹੁਤ ਸਾਰੇ ਪ੍ਰੋਗਰਾਮਾਂ ਨੂੰ ਆਪਣੇ ਵਿਚ ਸ਼ਾਮਿਲ ਕਰਦੀ ਹੈ। ਕੋਈ ਵਿਦਿਆਰਥੀ ਜੋ ਯੂਨੀਵਰਸਿਟੀ ਦੇ ਕੈਮਿਸਟਰੀ ਵਿਚ ਦਾਖਲਾ ਲੈਂਦਾ ਹੈ ਉਸ ਇਸ ਦਾ ਮੈਂਬਰ ਬਣ ਜਾਂਦਾ ਹੈ।
ਅਮਰੀਕਨ ਕੈਮੀਕਲ ਸੋਸਾਇਟੀ ਇੰਟਰਨੈਸ਼ਨਲ ਸਟੂਡੈਂਟ ਚੈਪਟਰਜ਼ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਲਈ ਕੈਮੀਕਲ ਵਿਗਿਆਨਾਂ ਵਿਚ ਪੜ੍ਹਾਈ ਲਈ ਅਹਿਮ ਅਦਾਰੇ ਹਨ। ਮੈਂਬਰ ਵਿਦਿਆਰਥੀ ਇਸ ਸਬੰਧੀ ਪ੍ਰੋਗਰਾਮ ਅਤੇ ਗਤੀਵਿਧੀਆਂ ਵਿਚ ਭਾਗ ਲੈ ਕੇ ਆਪਣਾ ਅਨੁਭਵ ਵਧਾਉਂਦੇ ਹਨ ਜੋ ਉਨ੍ਹਾਂ ਦੇ ਕੈਰੀਅਰ ਨੂੰ ਹੋਰ ਅਮੀਰ ਬਣਾਉਂਦਾ ਹੈ।ਯੂਨੀਵਰਸਿਟੀ ਆਫ ਦਿੱਲੀ, ਸੀ.ਐਸ.ਆਰੀ.ਆਰ-ਸੀ.ਐਸ.ਆਈ.ਓ,ਪੀ.ਈ.ਸੀ ਯੂਨੀਵਰਸਿਟੀ ਆਫ ਟੈਕਨਾਲੋਜੀ, ਆਈ.ਆਈ.ਟੀ. ਦਿੱਲੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਇਨ੍ਹਾਂ ਵਿਚੋਂ ਪ੍ਰਮੁੱਖ ਅਦਾਰੇ ਹਨ ਜਿਨ੍ਹਾਂ ਵਿਚ ਅਮਰੀਕਨ ਕੈਮੀਕਲ ਸੋਸਾਇਟੀ ਇੰਟਰਨੈਸ਼ਨਲ ਸਟੂਡੈਂਟ ਚੈਪਟਰਜ਼ ਸਥਾਪਤ ਹੋਏ ਹਨ।
Check Also
DAV Public School Observes Bal Gangadhar Tilak Martyrdom Day
Amritsar, August 2 (Punjab Post Bureau) – DAV Public School Lawrence Road Amritsar solemnly observed …
Punjab Post Daily Online Newspaper & Print Media