ਸੰਗਰੂਰ, 16 ਸਤੰਬਰ (ਜਗਸੀਰ ਲੌਂਗੋਵਾਲ) – 66ਵੀਆਂ ਪੰਜਾਬ ਸਕੂਲ ਖੇਡਾਂ ਦੇ ਜਿਲ੍ਹਾ ਪ ਧਰੀ ਸ਼ੂਟਿੰਗ ਖੇਡ ਮੁਕਾਬਲੇ ਜੋ ਕੇ ਪੁਲਿਸ ਲਾਇਨ ਸੰਗਰੂਰ ਵਿਖੇ
ਕਰਵਾਏ ਗਏ।ਇਹ ਮੁਕਾਬਲੇ ਕਨਵੀਨਰ ਮੁਕੇਸ਼ ਨੈਣ (ਸ.ਸ.ਸ ਸਕੂਲ ਬਾਲੀਆਂ) ਦੀ ਨਿਗਰਾਨੀ ਹੇਠ ਕਰਵਾਏ ਗਏ।ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਬੱਚਿਆਂ ਨੇ ਸ਼ੁਟਿੰਗ ਮੁਕਾਬਲਿਆਂ ਦੇ ਅੰਡਰ-14 (ਓਪਨ ਸਾਇਟ ਰਾਈਫਲ) ਵਿੱਚ ਸਾਹਿਬਜੋਤ ਸਿੰਘ ਅਤੇ ਅੰਡਰ- 19 (ਓਪਨ ਸਾਇਟ ਰਾਇਫਲ / ਪਿਸਟਲ) ਵਿੱਚ ਯਸ਼ਨੂਰ ਕੌਰ, ਨਵਜੋਤ ਕੌਰ, ਜੈਸਮੀਨ ਕੌਰ, ਅਰਸ਼ਦੀਪ ਕੌਰ ਅਤੇ ਸਾਹਿਲਦੀਪ ਸਿੰਘ ਨੇ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਅਤੇ ਆਪਣੀ ਚੋਣ ਰਾਜ ਪੱਧਰੀ ਖੇਡਾਂ ਲਈ ਕਰਵਾਈ।ਖਿਡਾਰੀਆਂ ਦਾ ਸਕੂਲ ਪਹੁੰਚਣ ‘ਤੇ ਸੰਸਥਾ ਦੇ ਐਮ.ਡੀ ਜਸਵੀਰ ਸਿੰਘ ਚੀਮਾਂ, ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ ਵਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਸ਼ੂਟਿੰਗ ਕੋਚ ਗਗਨਦੀਪ ਸਿੰਘ, ਡੀ.ਪੀ.ਈ ਮੰਗਤ ਰਾਏ ਅਤੇ ਗਗਨਦੀਪ ਸਿੰਘ ਗਿੱਲ ਹਾਜ਼ਰ ਸਨ।
Check Also
ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ
ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …
Punjab Post Daily Online Newspaper & Print Media