ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ) – ਮੰਦਰ ਮਾਤਾ ਵੈਸ਼ਨੋ ਦੇਵੀ ਇੰਡਸਟ੍ਰੀਅਲ ਏਰੀਆ ਸਿਪਟ ਰੋਡ ਵਿਖੇ ਨਵਰਾਤਰਿਆਂ ਦੇ ਸ਼ੁੱਭ ਮੌਕੇ ‘ਤੇ ਮਹਾਂਮਾਈ ਦੀ
ਪੂਜਾ ਅਤੇ ਕਲਸ਼ ਦੀ ਸਥਾਪਨਾ ਕੀਤੀ ਗਈ।ਪੰਡਿਤ ਰਾਮ ਪ੍ਰਵੇਸ਼ ਮਿਸ਼ਰਾ ਨੇ ਪੂਜਾ ਦੀਆਂ ਸਾਰੀਆਂ ਰਸਮਾਂ ਸੰਪਨ ਕਰਵਾਈਆਂ।ਇੰਡਸਟ੍ਰੀਅਲ ਏਰੀਆ ਛੇਹਰਟਾ ਦੇ ਉਪ ਪ੍ਰਧਾਨ ਦੀਪਕ ਸੂਰੀ ਨੇ ਦੱਸਿਆ ਕਿ ਰਾਮਨੌਮੀ ਨੂੰ ਹਵਨ ਪੂਜਨ ਕਰਕੇ ਕੰਜ਼ਕ ਪੂਜਨ ਕੀਤਾ ਜਾਵੇਗਾ।ਬੱਚਿਆਂ ਨੂੰ ਕਾਪੀਆਂ ਕਿਤਾਬਾਂ ਤੇ ਪੈਨ ਪੈਨਸਲਾਂ ਵੀ ਵੰਡੀਆਂ ਜਾਣਗੀਆਂ।
ਇਸ ਮੌਕੇ ਲਾਈਫ ਕੇਅਰ ਐਜੂਕੇਸ਼ਨ ਸੁਸਾਇਟੀ ਪ੍ਰਧਾਨ ਕਸ਼ਮੀਰ ਸਹੋਤਾ, ਮੁੱਖ ਸਲਾਹਕਾਰ ਮਨਦੀਪ ਸਿੰਘ ਮੈਨੇਜਰ ਸਾਡਾ ਪਿੰਡ, ਸਰਪ੍ਰਸਤ ਡਾ. ਕੁੰਵਰ ਵਿਸ਼ਾਲ, ਜਨਰਲ ਸੈਕਟਰੀ ਹਰਪਾਲ ਸਿੰਘ ਸੰਧੂ, ਸੁਸਾਇਟੀ ਦੇ ਮੀਡੀਆ ਇੰਚਾਰਜ਼ ਅਮਨਦੀਪ ਸਿੰਘ, ਮੰਗਲ ਸਿੰਘ, ਪ੍ਰੇਮ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸ਼ਰਮਾ, ਨਿਸ਼ਾਨ ਸਿੰਘ ਸਿੰਘ ਅਟਾਰੀ, ਹਰਜਿੰਦਰ ਸਿੰਘ ਅਟਾਰੀ, ਗੁਰਮੀਤ ਸਿੰਘ ਸੋਹਲ ਸ਼ਰਧਾਲੂ ਮੌਜ਼ੂਦ ਸਨ।
Check Also
ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ
ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …
Punjab Post Daily Online Newspaper & Print Media